ਦੇਸ਼ ਪੰਜਾਬ/Desh punjab

ਦੇਸ਼ ਪੰਜਾਬ/Desh punjab ਸਪਤ ਸਿੰਧ ਤੋ ਅਣ ਵੰਡੇ ਪੰਜਾਬ ਦਾ ਇਤਿਹਾਸ । ਸਪਤ ਸਿੰਧ ਸੱਤ ਦਰਿਆਵਾਂ ਦੀ ਧਰਤੀ ਤੋ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਤੱਕ ਦਾ ਸਫਰ।

03/09/2026

ਰੋਜ਼ਾਨਾ ਇਤਿਹਾਸ
3 ਸਤੰਬਰ ਨੂੰ ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ 🚩

#3ਸਤੰਬਰਦਾਇਤਿਹਾਸ
#ਪੰਜਾਬਦਾਇਤਿਹਾਸ
#ਸਿੱਖਇਤਿਹਾਸ

02/09/2026

3 ਸਤੰਬਰ 1708 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਵੈਰਾਗੀ ਨਾਲ ਮੁਲਾਕਾਤ ਕੀਤੀ ਸੀ।

#3ਸਤੰਬਰ1708
#ਸ੍ਰੀਗੁਰੂਗੋਬਿੰਦਸਿੰਘਜੀ

#ਮਾਧੋਦਾਸਬੈਰਾਗੀ
#ਬੰਦਾ_ਸਿੰਘ_ਬਹਾਦਰ
#ਨਾਂਦੇੜਸਾਹਿਬ

02/09/2026

ਰੋਜ਼ਾਨਾ ਇਤਿਹਾਸ
2 ਸਤੰਬਰ ਨੂੰ ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ 🚩

#2ਸਤੰਬਰ #ਅੱਜਦਾਇਤਿਹਾਸ #ਇਤਿਹਾਸਦੇਪੰਨੇ #ਸਿੱਖਇਤਿਹਾਸ #ਗੁਰਦੁਆਰਾਰਕਾਬਗੰਜਸਾਹਿਬ #ਅਕਾਲੀਲਹਿਰ #ਸਮੁੰਦਸਿੰਘ #ਗੁਰੂਕਾਬਾਗਮੋਰਚਾ #ਸਿੱਖਸ਼ਹੀਦ #ਲੰਡਨਦੀਮਹਾਨਅੱਗ #ਦੂਜਾਵਿਸ਼ਵਯੁੱਧ

31 ਅਗਸਤ 1994 ਵਾਲੀ ਰਾਤ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਅਤੇ ਸਿੱਖਾਂ ਦੇ ਕਥਿੱਤ ਕਾਤਲ ਬੇਅੰਤ ਸਿਹੁੰ ਦੇ ਪੋਤੇ ਗੁਰਕੀਰਤ ਕੋਟਲੀ ਨੇ ਕੇਤੀਆ ਡਾਰ...
01/09/2026

31 ਅਗਸਤ 1994 ਵਾਲੀ ਰਾਤ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਅਤੇ ਸਿੱਖਾਂ ਦੇ ਕਥਿੱਤ ਕਾਤਲ ਬੇਅੰਤ ਸਿਹੁੰ ਦੇ ਪੋਤੇ ਗੁਰਕੀਰਤ ਕੋਟਲੀ ਨੇ ਕੇਤੀਆ ਡਾਰਨੰਡ ਨਾਂ ਦੀ ਇਕ ਫਰਾਸੀਸੀ ਗੋਰੀ ਲੜਕੀ ਦੀ ਨੋਚ ਨੋਚ ਕੇ ਇੱਜ਼ਤ ਲੁੱਟ ਲਈ ਪਰ ਸਿਆਸੀ ਦਬਾਅ ਹੇਠ ਨਿਆ ਵੀ ਦੱਬ ਕੇ ਰਹਿ ਗਿਆ।

31 ਅਗਸਤ 1994 ਵਾਲੀ ਅੱਧੀ ਰਾਤ ਨੂੰ ਮੋਹਾਲੀ ਵਿਖੇ ਕੋਠੀ ਨੰਬਰ 1247 ਵਿੱਚੋਂ ਕੇਤੀਆ ਡਾਰਨੰਡ ਨਾਂ ਦੀ ਇਕ ਫਰਾਸੀਸੀ ਗੋਰੀ ਲੜਕੀ ਨੂੰ 6 ਨੋਜਵਾਨਾਂ ਵਲੋਂ ਬੰਦੂਕ ਦੀ ਨੋਕ ਉਤੇ ਅਗਵਾ ਕਰ ਲਿਆ ਗਿਆ। ਜਿਸ ਵਕਤ ਕੇਤੀਆ ਨੂੰ ਇਨ੍ਹਾਂ ਗੁੰਡਿਆਂ ਵੱਲੋਂ ਅਗਵਾਹ ਕੀਤਾ ਜਾ ਰਿਹਾ ਸੀ,ਉਸ ਵੇਲੇ ਉਸ ਦੇ ਅਫਰੀਕਨ ਦੋਸਤਾਂ ਵਲੋਂ, ਅਗਵਾਕਾਰ ਬਦਮਾਸ਼ਾਂ ਦਾ ਵਿਰੋਧ ਕੀਤਾ ਗਿਆ ਤਾਂ ਉਹਨਾਂ ਨੂੰ ਬੰਦੂਕ ਦੇ ਬੱਟ ਮਾਰ-ਮਾਰ ਲਹੂ ਲੁਹਾਨ ਕਰ ਦਿਤਾ ਗਿਆ। ਇਹ ਬਦਮਾਸ਼ ਪੰਜਾਬ ਸਰਕਾਰ ਦੀ ਜਿਪਸੀ ਜੀਪ ਦੇ ਵਿੱਚ ਆਏ ਸਨ।
ਪਤਲੀ ਅਤੇ ਨਾਜ਼ੁਕ ਜੇਹੀ ਇਸ ਗੋਰੀ ਫਰਾਂਸੀਸੀ ਕੁੜੀ ਨੂੰ ਜੋ ਪੰਜਾਬ ਦੀ ਧਰਤੀ ਤੇ ਘੁੰਮਣ ਆਈ ਸੀ,ਨੂੰ ਸਰਕਾਰੀ ਜਿਪਸੀ ਵਿੱਚ ਸੁੱਟ ਲਿਆ ਗਿਆ। ਇਨ੍ਹਾਂ ਦਰਿੰਦਿਆ ਵਲੋਂ ਕੇਤੀਆ ਨੂੰ ਜਿਪਸੀ ਦੇ ਪਿੱਛੇ, ਸੀਟ ਉਤੇ ਲੰਬਿਆਂ ਪਾ ਲਿਆ ਗਿਆ ਅਤੇ ਉਸ ਦੀਆਂ ਚੀਕਾਂ ਨੂੰ ਰੋਕਣ ਲਈ ਉਸ ਦੇ ਮੁੰਹ ਵਿਚ ਕਪੜਾ ਠੂਸ ਕੇ ਉਸ ਉਪਰ ਘੁੱਟ ਕੇ ਹੱਥ ਰੱਖ ਲਿਆ।ਇੰਜ ਜਿਪਸੀ ਵਿੱਚ ਹੀ ਇਸ ਬੀਬੀ ਦੇ ਨਾਲ ਇਨ੍ਹਾ ਦਰਿੰਦਿਆ ਨੇ ਉਸ ਦੀ ਇੱਜਤ ਦੇ ਨਾਲ ਖਿਲਵਾੜ ਸ਼ੁਰੂ ਕਰ ਦਿੱਤਾ।
ਕੇਤੀਆ ਨੂੰ ਇਕ ਵੱਡੀ ਕੋਠੀ ਵਿੱਚ ਲਿਜਾਂਦਾ ਗਿਆ ਜਿਥੇ ਕੁਝ ਹੋਰ ਵੀ ਹਥਿਆਰਬੰਦ ਬਾਵਰਦੀ ਲੋਕ ਮੌਜੂਦ ਸਨ। ਅਸਲ ਦੇ ਵਿੱਚ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਸੀ। ਉਹਨਾਂ ਹਥਿਆਰਬੰਦ ਬਾਵਰਦੀ ਲੋਕਾਂ ਦੀ ਹਾਜ਼ਰੀ ਵਿੱਚ ਕੇਤਿਆ ਨੂੰ ਉਸ ਕੋਠੀ ਦੇ ਵੱਡੇ ਕਮਰੇ ਵਿੱਚ ਲਜਾ ਕੇ ਉਸ ਦੀ ਦੀ ਇਜ਼ਤ ਨੂੰ ਸਾਰੀ ਰਾਤ ਰੋਲਿਆ ਗਿਆ।
ਇਹ ਕੋਠੀ ਉਸ ਵਕਤ ਦੇ ਪੰਜਾਬ ਦੇ ਮੁੱਖਮੰਤਰੀ ਬੇਅੰਤ ਸਿੰਹੁ ਨੂੰ ਸਰਕਾਰੀ ਤੌਰ ਉਪਰ ਐਲਾਟ ਕੀਤੀ ਗਈ ਸੀ।ਅਤੇ ਕੇਤਿਆ ਦੀ ਇੱਜ਼ਤ ਨਾਲ ਖਿਲਵਾੜ ਕਰਣ ਵਾਲੇ ਕੋਈ ਹੋਰ ਨਹੀਂ ਸਗੋ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਹੁ ਦੇ ਪੋਤੇ ਗੁਰਕੀਰਤ ਕੋਟਲੀ ਅਤੇ ਉਸ ਦਾ ਭਰਾ ਅਤੇ ਬੇਅੰਤ ਸਿਹੁੰ ਦੇ ਭਤੀਜੇ ਸਨ। ਜਿਹੜੇ ਪਾਇਲ ਲਾਗੇ ਕੋਟਲੀ ਪਿੰਡ ਵਿੱਚ ਰਹਿੰਦੇ ਸਨ । ਸਦਕੇ ਜਾਣਾ ਬਣਦਾ ਹੈ ਪੰਜਾਬ ਦੇ ਉਨ੍ਹਾਂ ਲੋਕਾਂ' ਤੇ, ਜਿਨ੍ਹਾਂ ਨੇ ਗੁਰਕੀਰਤ ਕੋਟਲੀ ਨੂੰ ਵਿਧਾਇਕ ਬਣਾਇਆ ਤੇ ਇਕ ਨੂੰ ਮੈਂਬਰ ਪਾਰਲੀਮੈਂਟ ਬਣਾਇਆ।
ਕੇਤੀਆ ਦੇ ਨਾਲ ਹੋਈ ਛੇੜਖਾਨੀ ਦੇ ਮਾਮਲੇ ਵਾਲੇ ਇਸ ਕੇਸ ਨੂੰ 23 ਵਰ੍ਹਿਆਂ ਮਗਰੋਂ 15 ਸਤੰਬਰ 2017 ਵਾਲੇ ਦਿਨ ਦੁਬਾਰਾ ਖੋਲ੍ਹਿਆ ਗਿਆ ਅਤੇ ਕੌਮੀ ਮਹਿਲਾ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ।
ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਪਟੀਸ਼ਨ ਦਾਇਰ ਕੀਤੀ ਸੀ। ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਲਲਿਤਾ ਕੁਮਾਰ ਮੰਗਲਮ ਨੇ ਇਸ ਮਾਮਲੇ ਵਿਚ, ਮੁੜ ਦਾਇਰ ਕੀਤੀ ਗਈ ਸ਼ਿਕਾਇਤ ਦਾ ਗੰਭੀਰ ਨੋਟਿਸ ਲਿਆ ਸੀ। 31 ਅਗਸਤ 1994 ਵਾਲੇ ਦਿਨ ਕੇਤੀਆ ਡਾਰਨੰਡ ਉੱਤੇ ਹਮਲਾ ਕਰਨ, ਉਸ ਨੂੰ ਪੀੜਤ ਅਤੇ ਅਗਵਾ ਕਰਨ, ਛੇੜਖਾਨੀ ਕਰਨ ਅਤੇ ਸੰਭਾਵਿਤ ਤੌਰ ਉਤੇ ਬਲਾਤਕਾਰ ਕਰਨ ਵਾਲੇ ਦੋਸ਼ੀ ਅਤੇ ਸਾਬਕਾ ਮੁੱਖ ਮੰਤਰੀ, ਸਿਖਾਂ ਦੇ ਕਥਿੱਤ ਕਤਲ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਕੋਟਲੀ ਦੇ ਖ਼ਿਲਾਫ ਦਰਜ ਕੀਤੇ ਮਾਮਲੇ ਵਿਚ ਭਾਰਤੀ ਦੰਡਵਾਲੀ ਦੀਆਂ ਧਾਰਾਂਵਾਂ ਨਹੀਂ ਸ਼ਾਮਿਲ ਕੀਤੀਆਂ ਗਈਆਂ ਸਨ।ਜਿਸ ਕਾਰਣ ਇਹ ਕੇਸ ਸ਼ੁਰੂ ਤੋਂ ਹੀ ਕਮਜ਼ੋਰ ਬਣਾਇਆ ਗਿਆ ਸੀ।
ਵਿਦੇਸ਼ੀ ਨਾਗਰਿਕ ਕੇਤੀਆ ਡਾਰਨੰਡ ਦੀ ਇਕ ਚਿੱਠੀ ਦਾ ਦਿੱਲੀ ਦੀ ਕੌਂਸਲਰ ਗੁਰਜੀਤ ਕੌਰ ਨੇ ਮਹਿਲਾ ਕਮਿਸ਼ਨ ਅੱਗੇ ਜ਼ਿਕਰ ਕੀਤਾ ਸੀ ਜਿਸ ਵਿਚ ਕੇਤਿਆ ਨੇ ਕਿਹਾ ਸੀ ਕਿ ਉਸ ਨੇ ਗੁਰਕੀਰਤ ਕੋਟਲੀ ਖਿਲਾਫ ਸ਼ਿਕਾਇਤ ਕੀਤੀ ਸੀ ਅਤੇ ਪਹਿਚਾਣ ਪਰੇਡ ਦੌਰਾਨ ਉਸ ਦੀ ਸ਼ਨਾਖਤ ਵੀ ਕਰ ਲਈ ਸੀ। ਪਰ ਇਸ ਤੋਂ ਇਲਾਵਾ ਉਸ ਨੇ ਮੈਜਿਸਟਰੇਟ ਅੱਗੇ ਭਾਰਤ ਦੇ ਸੰਵਿਧਾਨ ਦੀ ਧਾਰਾ 164 ਦੇ ਤਹਿਤ ਆਪਣਾ ਬਿਆਨ ਵੀ ਦਰਜ ਕਰਵਾਇਆ ਸੀ। ਜਿਸ ਵਿੱਚ ਉਸ ਨੇ ਕਿਹਾ ਸੀ ਕਿ ਇਸ ਸਭ ਦੇ ਬਾਵਜੂਦ ਉਸ ਨੂੰ ਇਨਸਾਫ ਨਹੀਂ ਮਿਲਿਆ ਅਤੇ ਉਸ ਨੂੰ ਮਜ਼ਬੂਰੀ ਵੱਸ ਆਪਣੀ ਜ਼ਿੰਦਗੀ ਬਚਾਉਣ ਦੀ ਲਈ ਆਪਣੀ ਇੱਜ਼ਤ ਨੂੰ ਲੈ ਕੇ ਸਬਰ ਦਾ ਘੁੱਟ ਭਰਨਾ ਪਿਆ।ਉਸ ਨੇ ਇਹ ਵੀ ਕਿਹਾ ਸੀ ਕਿ ਉਹ ਭਾਰਤ ਵਿਚ ਜਾ ਕੇ ਬਹੁਤ ਪਛਤਾ ਰਹੀ ਹੈ।
ਕੌਮੀ ਮਹਿਲਾ ਕਮਿਸ਼ਨ ਦੇ ਅੱਗੇ ਪੇਸ਼ ਕੀਤੇ ਗਏ ਇਸ ਕੇਸ ਬਾਰੇ ਦਸਿਆ ਗਿਆ ਸੀ ਕਿ ਜਦੋਂ ਕੇਤੀਆ ਡਾਰਨੰਡ, ਚੰਡੀਗੜ੍ਹ ਦੇ ਇੱਕ ਹੋਟਲ ਦੇ ਬਾਰ ਵਿਚ ਬੈਠੀ ਸੀ ਤਾਂ ਗੁਰਕੀਰਤ ਕੋਟਲੀ ਨੇ ਉਸ ਨੂੰ ਆਪਣੇ ਨਾਲ ਸ਼ਰਾਬ ਪੀਣ ਦੀ ਪੇਸ਼ਕਸ਼ ਕੀਤੀ ਸੀ। ਕੇਤੀਆ ਨੇ ਉਸ ਦੀ ਪੇਸਕਸ਼ ਨੂੰ ਠੁਕਰਾ ਦਿੱਤਾ ਸੀ।ਇਸ ਗੱਲ ਨੂੰ ਲੈਕੇ ਗੁਰਕੀਰਤ ਗੁੱਸੇ ਵਿੱਚ ਆ ਗਿਆ ਸੀ। ਫੇਰ ਕੇਤੀਆ ਨੇ ਜਦੋਂ ਮੋਹਾਲੀ ਵਿਖ਼ੇ ਆਪਣੇ ਦੋਸਤ ਦੇ ਘਰ ਜਾਣ ਦੇ ਲਈ ਹੋਟਲ ਛੱਡਿਆ ਤਾਂ ਗੁਰਕੀਰਤ ਅਤੇ ਉਸ ਦੇ ਪੰਜ ਹੋਰ ਦੋਸਤਾਂ ਨੇ ਕੇਤੀਆ ਦਾ ਪਿੱਛਾ ਕੀਤਾ ਅਤੇ ਉਸ ਨੂੰ ਅਗਵਾ ਕਰ ਲਿਆ। ਕੌਂਸਲਰ ਗੁਰਜੀਤ ਕੌਰ ਨੇ ਦੱਸਿਆ ਕਿ ਉਸ ਵਕਤ ਉਸਦਾ ਦਾਦਾ ਪੰਜਾਬ ਦਾ ਮੁੱਖ ਮੰਤਰੀ ਸੀ ਅਤੇ ਸਿਆਸਤ ਦੇ ਪ੍ਰਭਾਵ ਕਰਕੇ ਅਦਾਲਤ ਵਿਚ ਇਸ ਮਾਮਲੇ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਨਹੀਂ ਕੀਤਾ ਗਿਆ ਸੀ। ਇਸ ਮੌਕੇ ਗੁਰਜੀਤ ਕੌਰ ਨਾਲ ਕੌਮੀ ਮਹਿਲਾ ਕਮਿਸ਼ਨ ਦੇ ਦਫਤਰ ਵਿਚ ਜਾਣ ਵਾਲਿਆਂ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਅਤੇ ਪਰਮਿੰਦਰ ਸਿੰਘ ਬਰਾੜ ਵੀ ਸ਼ਾਮਿਲ ਸਨ।
ਧੰਨਵਾਦ ਸਹਿਤ
Gurdeepsingh Jagbir
ਜੀ ਦੀ ਫੇਸਬੁੱਕ ਪੋਸਟ ਤੋਂ ਕਾਪੀ

01/09/2026

ਰੋਜ਼ਾਨਾ ਇਤਿਹਾਸ
1 ਸਤੰਬਰ ਨੂੰ ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ 🚩

#1ਸਤੰਬਰ #ਅੱਜਦਾਇਤਿਹਾਸ #ਸਿੱਖਇਤਿਹਾਸ #ਪੰਜਾਬਦਾਇਤਿਹਾਸ #ਬੱਬਰਅਕਾਲੀ #ਬਾਬੇਲੀਮੁਕਾਬਲਾ #ਸ੍ਰੀਗੁਰੂਅਮਰਦਾਸਜੀ #ਬਘੇਲਸਿੰਘ #ਮਹਾਰਾਜਾਖੜਕਸਿੰਘ #ਬਾਬੇਲੀਮੁਕਾਬਲਾ

#ਜਥੇਦਾਰਕਰਮਸਿੰਘਦੌਲਤਪੁਰ
#ਬੱਬਰਉਦੈਸਿੰਘ
#ਬੱਬਰਬਿਸ਼ਨਸਿੰਘ
#ਬੱਬਰਮਹਿੰਦਰਸਿੰਘ
#ਸਿੱਖਸ਼ਹੀਦ
#ਸ਼ਹੀਦਾਂਨੂੰਸਿਜਦਾ
#ਸ਼ਹੀਦ

31/08/2026

ਰੋਜ਼ਾਨਾ ਇਤਿਹਾਸ
31 ਅਗਸਤ ਨੂੰ ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ 🚩🚩

#31ਅਗਸਤ #ਅੱਜਦੇਇਤਿਹਾਸਵਿੱਚ #ਪੰਜਾਬਦਾਇਤਿਹਾਸ #ਸਿੱਖਇਤਿਹਾਸ #ਪੰਜਾਬੀਇਤਿਹਾਸ #ਬੇਅੰਤਸਿੰਘ #ਜਹਾਂਗੀਰ #ਅੰਮ੍ਰਿਤਾਪ੍ਰੀਤਮ #ਆਸਾਸਿੰਘ #ਜੈਤੋਮੋਰਚਾ #ਪੰਜਾਬੀਸਾਹਿਤ #ਇਤਿਹਾਸਦੇਪੰਨੇ

28/08/2026

ਰਾਮ ਸਰੂਪ ਅਣਖੀ ਜੀ ਦਾ ਜਨਮ 28 ਅਗਸਤ 1932 ਨੂੰ ਪਿੰਡ ਧੌਲਾ, ਜ਼ਿਲ੍ਹਾ ਬਰਨਾਲਾ ਵਿਖੇ ਪਿਤਾ ਇੰਦਰ ਰਾਮ ਅਤੇ ਮਾਤਾ ਸੋਧਾਂ ਦੇ ਘਰ ਹੋਇਆ। ਉਸ ਸਮੇਂ ਇਹ ਇਲਾਕਾ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਸੀ। ਉਨ੍ਹਾਂ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਅਤੇ ਹੰਢਿਆਇਆ ਤੋਂ ਪ੍ਰਾਪਤ ਕੀਤੀ ਅਤੇ ਅੱਗੇ ਦੀ ਪੜ੍ਹਾਈ ਲਈ ਪਟਿਆਲਾ ਦੇ ਮਹਿੰਦਰਾ ਕਾਲਜ ਵਿੱਚ ਦਾਖ਼ਲਾ ਲਿਆ।

ਵਿਦਿਆਰਥੀ ਜੀਵਨ ਦੌਰਾਨ ਹੀ ਉਨ੍ਹਾਂ ਦੀ ਸਾਹਿਤ ਵਿੱਚ ਰੁਚੀ ਡੂੰਘੀ ਹੋ ਗਈ। ਉਹ ਸ਼ੁਰੂ ਵਿੱਚ ਕਵਿਤਾ ਲਿਖਦੇ ਸਨ, ਪਰ ਬਾਅਦ ਵਿੱਚ ਉਨ੍ਹਾਂ ਦੀ ਕਲਮ ਕਹਾਣੀ ਅਤੇ ਨਾਵਲ ਵੱਲ ਮੁੜ ਗਈ

ਉਨ੍ਹਾਂ ਦੇ ਨਾਂ ਨਾਲ ਜੁੜਿਆ ‘ਅਣਖੀ’ ਸਿਰਫ਼ ਉਪਨਾਮ ਨਹੀਂ ਸੀ, ਸਗੋਂ ਬਾਅਦ ਵਿੱਚ ਇਹ ਉਨ੍ਹਾਂ ਦੀ ਸਾਹਿਤਕ ਪਛਾਣ ਬਣ ਗਿਆ। ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ‘ਅਣਖੀ’ ਨਾਂ ਦਾ ਸਾਹਿਤਕ ਰਸਾਲਾ ਕੱਢਣ ਦੀ ਯੋਜਨਾ ਬਣਾਈ ਸੀ, ਜੋ ਅਮਲ ਵਿੱਚ ਨਾ ਆ ਸਕਿਆ, ਪਰ ‘ਅਣਖੀ’ ਨਾਂ ਹਮੇਸ਼ਾ ਲਈ ਰਾਮ ਸਰੂਪ ਦੇ ਨਾਂ ਨਾਲ ਜੁੜ ਗਿਆ।

ਰਾਮ ਸਰੂਪ ਅਣਖੀ ਦੀ ਸਭ ਤੋਂ ਵੱਡੀ ਖ਼ੂਬੀ ਇਹ ਸੀ ਕਿ ਉਨ੍ਹਾਂ ਨੇ ਸਾਹਿਤ ਵਿੱਚ ਕਿਸੇ ਕਲਪਨਾਤਮਕ ਦੁਨੀਆ ਨੂੰ ਹੀ ਨਹੀਂ, ਸਗੋਂ ਆਪਣੇ ਆਲੇ-ਦੁਆਲੇ ਦੇ ਅਸਲ ਪੰਜਾਬ ਨੂੰ ਲਿਆਂਦਾ।

ਰਾਮ ਸਰੂਪ ਅਣਖੀ ਜੀ ਨੇ ਨਾਵਲ, ਕਹਾਣੀ ਅਤੇ ਕਵਿਤਾ—ਤਿੰਨਾਂ ਖੇਤਰਾਂ ਵਿੱਚ ਲਿਖਿਆ। ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਵਿੱਚ:

ਨਾਵਲ:
📕 ਕੋਠੇ ਖੜਕ ਸਿੰਘ
📕 ਪਰਤਾਪੀ
📕 ਦੁੱਲੇ ਦੀ ਢਾਬ
📕 ਕੈਦਣ
📕 ਜ਼ਮੀਨਾਂ ਵਾਲੇ
📕 ਸੁਲਗਦੀ ਰਾਤ
📕 ਕਣਕਾਂ ਦਾ ਕਤਲੇਆਮ
📕 ਕਿੱਲੇ ਨਾਲ ਬੰਨ੍ਹਿਆ ਆਦਮੀ
📕 ਗੇਲੋ
📕 ਭੀਮਾ
📕 ਪਿੰਡ ਦੀ ਮਿੱਟੀ

ਉਨ੍ਹਾਂ ਦੀਆਂ ਕਹਾਣੀਆਂ ਵਿੱਚ ‘ਸੁੱਤਾ ਨਾਗ’ ਆਦਿ ਸੰਗ੍ਰਹਿ ਖਾਸ ਤੌਰ ’ਤੇ ਚਰਚਿਤ ਰਹੇ। ਉਨ੍ਹਾਂ ਦੀਆਂ ਆਤਮਕਥਾਤਮਕ ਰਚਨਾਵਾਂ ਵਿੱਚ ‘ਮਲ੍ਹੇ ਝਾੜੀਆਂ’ ਅਤੇ ‘ਆਪਣੀ ਮਿੱਟੀ ਦੇ ਰੁੱਖ’ ਸ਼ਾਮਲ ਹਨ।

ਰਾਮ ਸਰੂਪ ਅਣਖੀ ਦੀ ਕਲਮ ਦੀ ਖ਼ਾਸੀਅਤ ਇਹ ਸੀ ਕਿ ਉਨ੍ਹਾਂ ਨੇ ਵੱਡੇ ਰਾਜਿਆਂ-ਮਹਾਰਾਜਿਆਂ ਦੀ ਥਾਂ ਆਮ ਕਿਸਾਨ, ਮਜ਼ਦੂਰ, ਔਰਤ, ਪਿੰਡ ਦਾ ਬੰਦਾ ਅਤੇ ਸੰਘਰਸ਼ ਕਰਦਾ ਪਰਿਵਾਰ ਆਪਣੀਆਂ ਕਹਾਣੀਆਂ ਦਾ ਕੇਂਦਰ ਬਣਾਇਆ।

ਰਾਮ ਸਰੂਪ ਅਣਖੀ ਜੀ ਦਾ 14 ਫਰਵਰੀ 2010 ਨੂੰ ਬਰਨਾਲਾ ਵਿਖੇ ਦਿਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪੰਜਾਬੀ ਸਾਹਿਤ ਦਾ ਇੱਕ ਵੱਡਾ ਖ਼ਜ਼ਾਨਾ ਛੱਡ ਗਏ।

#ਰਾਮ_ਸਰੂਪ_ਅਣਖੀ

#ਪੰਜਾਬੀ_ਸਾਹਿਤ



28/08/2026

ਰੋਜ਼ਾਨਾ ਇਤਿਹਾਸ
28 ਅਗਸਤ ਨੂੰ ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ 💐

#28ਅਗਸਤਦਾਇਤਿਹਾਸ #ਪੰਜਾਬਦਾਇਤਿਹਾਸ #ਸਿੱਖਇਤਿਹਾਸ #ਇਤਿਹਾਸ #ਅੱਜਦਾਇਤਿਹਾਸ

27/08/2026

ਰੋਜ਼ਾਨਾ ਇਤਿਹਾਸ
ਇਤਿਹਾਸ ਵਿੱਚ 27 ਅਗਸਤ ਨੂੰ ਵਾਪਰੀਆਂ ਘਟਨਾਵਾਂ 🚩

#27ਅਗਸਤਦਾੲਿਤਿਹਾਸ

#ਅੱਜਦਾਇਤਿਹਾਸ
#ਇਤਿਹਾਸ
#ਭਾਰਤੀਇਤਿਹਾਸ
#ਪੰਜਾਬਦਾਇਤਿਹਾਸ
#ਸਿੱਖਇਤਿਹਾਸ
#ਪੰਜਾਬਇਤਿਹਾਸ

#ਡਾਸਕਾਮੋਰਚਾ




















#ਇਤਿਹਾਸਤੋਂਸਿੱਖੀਏ
#ਆਪਣਾਇਤਿਹਾਸ

26/08/2026

ਅਤਿਅੰਤ ਖੌਫਨਾਕ ਮੰਜਰ

ਦੇਸ਼ ਦੇ ਸੈਰ-ਸਪਾਟਾ ਬੋਰਡ ਨੇ ਕਿਹਾ ਕਿ ਬੁੱਧਵਾਰ (26 ਅਗਸਤ, 2026) ਨੂੰ ਹਿਮਾਲੀਅਨ ਦੇਸ਼ ਨੇਪਾਲ ਦੇ ਤਿੱਬਤ ਸਰਹੱਦੀ ਖੇਤਰ ਵਿੱਚ ਆਏ ਭਾਰੀ ਹੜ੍ਹਾਂ ਤੋਂ ਬਾਅਦ ਘੱਟੋ-ਘੱਟ 384 ਯਾਤਰੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਹੈ, ਜਿਨ੍ਹਾਂ ਵਿੱਚ 291 ਵਿਦੇਸ਼ੀ ਨਾਗਰਿਕ ਸ਼ਾਮਲ ਹਨ।






Address

Guru Nanak Colony
Colony

Telephone

+917009528533

Website

Alerts

Be the first to know and let us send you an email when ਦੇਸ਼ ਪੰਜਾਬ/Desh punjab posts news and promotions. Your email address will not be used for any other purpose, and you can unsubscribe at any time.

Contact The Business

Send a message to ਦੇਸ਼ ਪੰਜਾਬ/Desh punjab:

Shortcuts

Share