Rabb ji Travel Stories

Rabb ji Travel Stories I am a traveler, nature lover, travel story reader and writer. My wish is to travel entire world.

ਅਖੇ ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲੇ ਦਾ ਦੁੱਖ ਮਨਾਉਂਦਿਆਂ ਮਾਨ ਨੇ ਸਰੀ ਵਿਚ ਅਖਾੜਾ ਰੱਦ ਕਰਕੇ ਟਿਕਟਾਂ ਮੋੜਨ ਦਾ ਐਲਾਟ ਕੀਤਾ ਸੀਮਾਨ ਦੇ ਕਿਸੇ ...
22/09/2024

ਅਖੇ ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲੇ ਦਾ ਦੁੱਖ ਮਨਾਉਂਦਿਆਂ ਮਾਨ ਨੇ ਸਰੀ ਵਿਚ ਅਖਾੜਾ ਰੱਦ ਕਰਕੇ ਟਿਕਟਾਂ ਮੋੜਨ ਦਾ ਐਲਾਟ ਕੀਤਾ ਸੀ

ਮਾਨ ਦੇ ਕਿਸੇ ਸਲਾਹਕਾਰ ਜਾਂ ''ਖਾਸ ਹਿਮਾਇਤੀ'' ਵੱਲੋਂ ਉਸ ਦੇ ਹੱਕ ਵਿਚ ਬਿਰਤਾਂਤ ਘੜਨ ਲਈ ਉਪਰ ਲਿਖਿਆ ਦਾਅਵਾ ਕਰਦੀ ਛੋਟੀ ਜਿਹੀ ਲਿਖਤ ਫੇਸਬੁੱਕ ਉਤੇ ਨਸ਼ਰ ਕੀਤੀ ਗਈ ਹੈ। ਮਾਨ ਦੇ ਹਿਮਾਇਤੀ ਬਿਨਾ ਸੋਚੇ ਜਾਂ ਸੋਚ ਸਮਝ ਕੇ ਸਾਜਿਸ਼ ਤਹਿਤ ਇਸ ਲਿਖਤ ਨੂੰ ਅੱਗੇ ਦੀ ਵੰਡੀ ਜਾ ਰਹੇ ਹਨ।

ੳ ਭਰਾਵੋ, ਕਾਪੀ ਪੇਸਟ ਕਰਨ ਤੋਂ ਪਹਿਲਾਂ ਇਹ ਤਾਂ ਸੋਚ ਲਿਆ ਕਰੋ ਕਿ ਕੀ ਵੰਡਣ ਲੱਗੇ ਹੋ ?
ਕਿਸੇ ਸਾਜਿਸ਼ ਤਹਿਤ ਘੜੀ ਹੋਈ ਇਸ ਗੱਪ ਨੂੰ ਜੇ ਸਿਰਫ 1 ਫੀਸਦੀ ਵੀ ਮੰਨ ਲਿਆ ਜਾਵੇ ਤਾਂ ਜਰਾ ਸੋਚ ਕੇ ਜਵਾਬ ਦਿਓ ਕਿ 1984 ਤੋਂ ਬਾਅਦ ਲਗਾਤਾਰ 15 ਸਾਲਾਂ ਵਿਚ ਜਦੋਂ ਪੰਜਾਬ ਵਿਚ ਰੋਜ਼ਾਨਾ 5-7 ਸਿੱਖ ਨੌਜਵਾਨਾਂ ਨੂੰ (ਕਈ ਵਾਰ ਤਾਂ ਗਿਣਤੀ 10-12 ਤੋਂ ਵੀ ਟੱਪਦੀ ਰਹੀ ਹੈ) ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਦਿੱਤਾ ਜਾਂਦਾ ਸੀ ਤਾਂ ਮਾਨ ਨੇ ਉਸ ਵੇਲ਼ੇ ਪੰਜਾਬ ਜਾਂ ਭਾਰਤ ਦੇ ਕਿਸੇ ਹੋਰ ਸੂਬੇ ਵਿਚ ਆਪਣਾ ਕੋਈ ਅਖਾੜਾ ਏਦਾਂ ਰੱਦ ਕੀਤਾ ਸੀ ?
ਥੋਡੀ ਜਾਣਕਾਰੀ ਲਈ ਦੱਸ ਦਿਆਂ ਕਿ 1992 ਵਿਚ ਬੇਅੰਤ ਸਿੰਘ ਦੀ ਅਗਵਾਈ ਹੇਠ ਪੰਜਾਬ ਉਤੇ ਜ਼ਬਰੀ ਥੋਪੀ ਗਈ ਕਾਂਗਰਸ ਸਰਕਾਰ ਦੌਰਾਨ ਏਸੇ ਮਾਨ ਨੇ ਬੁੱਚੜ ਕੇ ਪੀ ਐਸ ਗਿੱਲ ਦੀ ਅਗਵਾਈ ਹੇਠ ਪੁਲਿਸ ਵੱਲੋਂ ਕਰਵਾਏ ਸੱਭਿਆਚਾਰਕ ਪ੍ਰੋਗਰਾਮਾਂ ਦੀ ਲੜੀ ਤਹਿਤ ਪੰਜਾਬ ਦੇ ਕਈ ਜਿਲ੍ਹਿਆਂ ਵਿਚ ਅਖਾੜੇ ਲਾਏ ਸੀ। ਇਨ੍ਹਾਂ ਅਖਾੜਿਆਂ ਲਈ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਟੈਕਸਾਂ ਵਿਚੋਂ ਲੱਖਾਂ ਰੁਪਿਆ ਸਰਕਾਰੀ ਖਾਤੇ ਵਿਚੋਂ ਮਾਨ ਨੂੰ 'ਮਿਹਨਤਾਨਾ' ਦਿੱਤਾ ਗਿਆ।
ਏਨਾ ਹੀ ਨਹੀਂ ਕੇ ਪੀ ਐਸ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਗੁਰਦਾਸ ਅਕਸਰ ਬੁੱਚੜ ਕੇ ਪੀ ਐਸ ਗਿੱਲ ਨੂੰ ਮਿਲਦਾ ਗਿਲਦਾ ਰਿਹਾ ਤੇ ਆਪਣੀ ਗੀਤਾਂ ਦੀ ਐਲਬਮ ਵੀ ਉਸ ਕੋਲ਼ੋਂ ਜਾਰੀ ਕਰਵਾਈ।
ਹੱਦ ਆ ਯਾਰ ਢੀਠਪੁਣੇ ਦੀ।

ਨਵਜੋਤ ਕੌਰ ਲੰਬੀ ਰਾਜਨੀਤੀ ਤੋਂ ਕਿਨਾਰਾ ਕਰਕੇ ਪੰਜਾਬੀ ਗਾਇਕਾ ਬਣੀਆਮ ਆਦਮੀ ਪਾਰਟੀ ਦੀ ਚੜ੍ਹਤ ਦੇ ਨਾਲ਼ ਹੀ ਪੰਜਾਬ ਵਿਚ ਆਮ ਜਿਹੇ ਕਿਰਤੀ ਟੱਬਰਾਂ ਦ...
11/03/2024

ਨਵਜੋਤ ਕੌਰ ਲੰਬੀ ਰਾਜਨੀਤੀ ਤੋਂ ਕਿਨਾਰਾ ਕਰਕੇ ਪੰਜਾਬੀ ਗਾਇਕਾ ਬਣੀ

ਆਮ ਆਦਮੀ ਪਾਰਟੀ ਦੀ ਚੜ੍ਹਤ ਦੇ ਨਾਲ਼ ਹੀ ਪੰਜਾਬ ਵਿਚ ਆਮ ਜਿਹੇ ਕਿਰਤੀ ਟੱਬਰਾਂ ਦੇ ਸੈਂਕੜੇ ਅਜਿਹੇ ਨੌਜਵਾਨ ਮੁੰਡੇ ਕੁੜੀਆਂ ਕੁੱਝ ਸਾਲਾਂ ਵਿਚ ਹੀ ਚਰਚਾ ਵਿਚ ਆ ਗਏ ਸਨ। ਇਨ੍ਹਾਂ ਵਿਚੋਂ ਹੀ ਇਕ ਨੌਜਵਾਨ ਕੁੜੀ ਨਵਜੋਤ ਕੌਰ ਲੰਬੀ ਵੀ ਹੈ, ਜੋ ਕਿ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਰਾਹੀਂ ਸਰੋਤਿਆਂ ਤੋਂ ਵਾਹ-ਵਾਹ ਖੱਟ ਕੇ ਰਾਜਸੀ ਹਲਕਿਆਂ ਵਿਚ ਕਈ ਸਾਲ ਚਰਚਾ ਵਿਚ ਰਹੀ। ਪਰ ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਬਣਨ ਤੋਂ ਬਾਅਦ ਇਹ ਬੀਬੀ ਅਚਾਨਕ ਹੀ ਰਾਜਸੀ ਦ੍ਰਿਸ਼ ਤੋਂ ਗਾਇਬ ਹੋ ਗਈ ।
2 ਸਾਲ ਦੀ ਚੁੱਪ ਤੋਂ ਬਾਅਦ ਹੁਣ ਬੀਬੀ ਨਵਜੋਤ ਕੌਰ ਲੰਬੀ ਇਕ ਵਾਰ ਮੁੜ ਚਰਚਾ ਵਿਚ ਹੈ, ਪਰ ਐਤਕੀਂ ਬਿਲਕੁਲ ਹੀ ਵੱਖਰੇ ਖੇਤਰ ਵਿਚ। ਲੰਮੀ ਚੁੱਪ ਤੋਂ ਬਾਅਦ ਸੁਰੀਲੀ ਆਵਾਜ ਦੀ ਮਾਲਕ ਬੀਬੀ ਲੰਬੀ ਹੁਣ ਪੰਜਾਬੀ ਗਾਇਕੀ ਦੇ ਮੈਦਾਨ ਵਿਚ ਨਿੱਤਰੀ ਹੈ। ਹੈਰਾਨੀ ਵਾਲ਼ੀ ਗੱਲ ਇਹ ਹੈ ਕਿ ਜਿਥੇ ਪੰਜਾਬ ਤੇ ਭਾਰਤ ਦੇ ਹੋਰ ਸੂਬਿਆਂ ਦੇ ਸੈਂਕੜੇ ਗਾਇਕ ਤੇ ਕਲਾਕਾਰ ਆਪਣੀ ਕਲਾ ਰਾਹੀਂ ਕਮਾਈ ਸ਼ੌਹਰਤ ਦਾ ਲਾਹਾ ਲੈ ਕੇ ਰਾਜਨੀਤੀ ਵਿਚ ਗਏ ਹਨ, ਓਥੇ ਬੀਬੀ ਲੰਬੀ ਨੇ ਉਲਟਾ ਰਾਹ ਅਪਣਾਉਂਦਿਆਂ ਰਾਜਸੀ ਖੇਤਰ ਵਿਚ ਚਰਚਾ ਹਾਸਲ ਕਰਨ ਤੋਂ ਬਾਅਦ ਗਾਇਕੀ ਵੱਲ ਮੋੜਾ ਕੱਟ ਲਿਆ ਹੈ।
ਔਰਤਾਂ ਦੇ ਪਹਿਰਾਵਿਆਂ ਲਈ ਮਸ਼ਹੂਰ ਕਾਰੋਬਾਰ 'ਬੁਟੀਕ' ਨਾਂਅ ਹੇਠ ਗਾਏ ਬੀਬੀ ਲੰਬੀ ਦੇ ਪਹਿਲੇ ਗੀਤ ਨੇ ਹੀ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਬੀਬੀ ਵੱਲੋਂ ਆਪਣੇ ਨਾਂਅ ਵਾਲ਼ੇ ਯੂ-ਟਿਊਬ ਚੈਨਲ ਉਪਰ ਜਾਰੀ ਕੀਤੇ ਗਏ ਇਸ ਗੀਤ ਨੂੰ 10 ਦਿਨਾਂ ਵਿਚ ਹੀ 15 ਲੱਖ ਤੋਂ ਵੱਧ ਲੋਕਾਂ ਨੇ ਵੇਖ-ਸੁਣ ਲਿਆ ਹੈ। ਉਮੀਦ ਕਰਦੇ ਹਾਂ ਕਿ ਰਾਜਨੀਤੀ ਵਿਚ ਬਦਲਾਅ ਲਈ ਲੋਕਾਂ ਨੂੰ ਹੋਕਾ ਦੇਣ ਵਾਲ਼ੀ ਇਹ ਬੀਬੀ ਹੁਣ ਪੰਜਾਬੀ ਗਾਇਕੀ ਵਿਚ ਵੀ ਸਾਫ ਸੁਥਰੀ ਗਾਇਕੀ ਰਾਹੀਂ ਨਵੀਆਂ ਪੈੜਾਂ ਪਾਏਗੀ।

08/03/2024

ਜਰੂਰੀ ਸੂਚਨਾ

ਜਿਸ ਦਿਨ ਦੁਨੀਆਂ ਭਰ ਵਿਚ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਸਰਵਰ ਵਿਚ ਗੜਬੜ ਕਾਰਨ ਖਾਤੇ ਬੰਦ ਹੋ ਗਏ ਸਨ, ਉਸ ਦਿਨ ਤੋਂ ਬਾਅਦ ਮੇਰਾ ਖਾਤਾ ਅੱਜ ਚੱਲਿਆ ਹੈ। ਪਰ ਮੋਬਾਈਲ ਫੋਨ ਵਿਚ ਹਾਲੇ ਵੀ ਨਹੀਂ ਚੱਲ ਰਿਹਾ। ਇਨ੍ਹਾਂ ਦਿਨਾਂ ਵਿਚ ਜੇਕਰ ਮੇਰੀ ਆਈ ਡੀ ਤੋਂ ਕਿਸੇ ਵੀ ਕਿਸਮ ਦੀ ਕੋਈ ਪੋਸਟ ਜਾਂ ਜਾਣਕਾਰੀ ਸਾਹਮਣੇ ਆਈ ਹੈ ਤਾਂ ਉਹ ਮੇਰੇ ਵੱਲੋਂ ਨਹੀਂ ਸੀ।

ਸਵੇਰ ਦਾ ਕੁਦਰਤੀ ਨਜ਼ਾਰਾ ਵੱਖਰਾ ਏ ਹੁੰਦਾIਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ
04/10/2023

ਸਵੇਰ ਦਾ ਕੁਦਰਤੀ ਨਜ਼ਾਰਾ ਵੱਖਰਾ ਏ ਹੁੰਦਾI

ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ

02/05/2023

ਇੱਕ ਹੋਰ ਭਾਰਤੀ ਹਵਾਈ ਜਹਾਜ ਕੰਪਨੀ ਦੀਵਾਲੀਆ ਹੋਣ ਕੰਢੇ

ਦੇਸ਼ ਦੀ ਇੱਕ ਹੋਰ ਹਵਾਈ ਜਹਾਜ ਕੰਪਨੀ ਦੀਵਾਲੀਆ ਹੋ ਸਕਦੀ ਹੈ। ਨਿੱਜੀ ਖੇਤਰ ਦੀ ਇਹ ਕੰਪਨੀ ਨੇ ਦੀਵਾਲੀਆਪਨ ਪ੍ਰਕਿਰਿਆ ਲਈ ਅਰਜ਼ੀ ਦਿੱਤੀ ਹੈ। ਹਿੰਦੋਸਤਾਨ ਅਖ਼ਬਾਰ ਦੀ ਇਕ ਰਿਪੋਰਟ ਮੁਤਾਬਕ ਗੋ ਫਸਟ ਨੇ ਵਿੱਤੀ ਸਾਧਨਾਂ ਦੀ ਕਮੀ ਕਾਰਨ ਅਗਲੇ ਦੋ ਦਿਨਾਂ ਲਈ ਨਵੀਂ ਬੁਕਿੰਗ ਬੰਦ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਭਾਰੀ ਕਰਜ਼ੇ ਅਤੇ ਲਗਾਤਾਰ ਘਾਟੇ ਕਾਰਨ 2019 ਵਿੱਚ ਜੈੱਟ ਏਅਰਵੇਜ਼ ਦੀ ਵੀ ਏਹੀ ਹਾਲਤ ਸੀ। ਜੈਟ ਏਅਰਵੇਜ ਨੇ ਵੀ ਅਚਾਨਕ ਮਾਰਚ 2019 ਨੂੰ ਆਪਣੀਆਂ ਉਡਾਣਾ ਰੋਕ ਦਿੱਤੀਆਂ ਸਨ। ਇਸ ਕਾਰਨ ਉਸ ਮੌਕੇ ਹਜ਼ਾਰਾਂ ਹਵਾਈ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।

ਸੈਰ-ਸਪਾਟਾ, ਜੀਵਨ ਵਿਚ ਕੁਝ ਨਵਾਂ ਸਿਖਣ ਅਤੇ ਸਿਰਜਣ ਦਾ ਮੌਕਾ ਦਿੰਦਾ ਹੈ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਨਣ ਅਤੇ ਅਪਣੇ ਇਲਾਕ ਤੋਂ ਦੂਰ ਵਸਦੇ ਲੋਕਾ...
14/04/2023

ਸੈਰ-ਸਪਾਟਾ, ਜੀਵਨ ਵਿਚ ਕੁਝ ਨਵਾਂ ਸਿਖਣ ਅਤੇ ਸਿਰਜਣ ਦਾ ਮੌਕਾ ਦਿੰਦਾ ਹੈ

ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਨਣ ਅਤੇ ਅਪਣੇ ਇਲਾਕ ਤੋਂ ਦੂਰ ਵਸਦੇ ਲੋਕਾਂ ਦੇ ਰਹਿਣ-ਸਹਿਣ, ਰੀਤੀ- ਰਿਵਾਜ਼ ਅਤੇ ਸਭਿਆਚਾਰ ਤੋਂ ਇਲਾਵਾ ਮਨੁੱਖ ਵਲੋਂ ਸਿਰਜੇ ਅਤੇ ਕੁਦਰਤੀ ਅਜੂਬਿਆਂ ਬਾਰੇ ਨੇੜਿਉਂ ਜਾ ਕੇ ਜਾਨਣ ਦੀ ਤਾਂਘ ਲੋਕਾਂ ਨੂੰ ਮੁੱਢ-ਕਦੀਮ ਤੋਂ ਧਰਤੀ ਦਾ ਕੋਨਾ- ਕੋਨਾ ਗਾਹੁਣ ਲਈ ਪੇ੍ਰਰਿਤ ਕਰਦੀ ਰਹੀ ਹੈ। ਇਹ ਹੈ ਵੀ ਰੂਹ ਨੂੰ ਸਕੂਨ ਦੇਣ ਵਾਲਾ ਸ਼ੌਕ। ਅਪਣੇ ਜੀਵਨ ਵਿਚ ਹਮੇਸ਼ਾ ਕੁੱਝ ਨਵਾਂ ਸਿਖਣ ਅਤੇ ਸਿਰਜਣ ਦੇ ਚਾਹਵਾਨ ਲੋਕ ਅਪਣੀ ਜਿੰਦਗੀ ਜ਼ੋਖਮ ਵਿੱਚ ਪਾ ਕੇ ਵੀ ਜੰਗਲਾਂ, ਪਹਾੜਾਂ ਅਤੇ ਸਮੁੰਦਰ ਵਿਚ ਲੰਬੀਆਂ ਯਾਤਰਾਵਾਂ ਕਰਦੇ ਆ ਰਹੇ ਹਨ|
ਘਰੋਂ ਬਾਹਰ ਨਿੱਕਲ ਕੇ ਬਾਹਰੀ ਦੁਨੀਆਂ ਅਤੇ ਭਾਂਤ ਭਾਂਤ ਦੇ ਲੋਕਾਂ ਨਾਲ ਮੇਲ ਜੋਲ ਦੀ ਇਹ ਤਾਂਘ ਹੀ ਦੁਨੀਆਂ ਦੇ ਮਹਾਨ ਯਾਤਰੀਆਂ ਕੋਲੰਬਸ ਅਤੇ ਵਾਸਕੋ ਡੀ ਗਾਮਾ ਵਰਗੇ ਹਿੰਮਤੀ ਲੋਕਾਂ ਨੂੰ ਇਤਿਹਾਸ ਵਿਚ ਅਮਰ ਕਰ ਗਈ। ਮੇਰਾ ਨਿੱਜੀ ਵਿਚਾਰ ਹੈ ਕਿ ਹਰ ਮਨੁੱਖ ਨੂੰ ਆਪਣੀ ਸਮਰੱਥਾ ਮੁਤਾਬਕ ਘੱਟੋ ਘੱਟ ਇਕ ਵਾਰ ਜਰੂਰ ਦੂਰ-ਦੁਰਾਡੇ ਦਾ ਸੈਰ-ਸਪਾਟਾ/ਸਫਰ ਕਰਨਾ ਚਾਹੀਦਾ ਹੈ। ਮਨੁੱਖ ਦਾ ਇਹ ਸਫਰ ਪਹਿਲਾਂ ਪਹਿਲ ਪੈਦਲ, ਫਿਰ ਘੋੜੇ, ਹਾਥੀ, ਊਠਾਂ ਅਤੇ ਛੋਟੀਆਂ ਕਿਸ਼ਤੀਆਂ ਤੋਂ ਹੋ ਕੇ ਸਮੁੰਦਰੀ ਜਹਾਜਾਂ ਤੋਂ ਹੁੰਦਾ ਹੋਇਆ ਅਜ ਸਾਇੰਸ ਅਤੇ ਤਕਨਾਲੋਜੀ ਦੇ ਇਸ ਯੁਗ ਵਿਚ ਬਸਾਂ, ਰੇਲਾਂ, ਹਵਾਈ ਜਹਾਜ਼ਾਂ ਅਤੇ ਸਟਾਰ ਕਰੂਜ਼ ਵਰਗੇ ਵਿਸ਼ਾਲ ਤੇ ਬੇਹੱਦ ਸ਼ਾਨਦਾਰ ਸਮੁੰਦਰੀ ਜਹਾਜ਼ਾਂ ਰਾਹੀਂ ਬੇਹਦ ਅਸਾਨ, ਤੇਜ ਤੇ ਰੌਚਕ ਬਣ ਗਿਆ ਹੈ। ਹੁਣ ਤਾਂ ਰਾਕਟਾਂ ਅਤੇ ਪੁਲਾੜ ਸ਼ਟਲਾਂ ਰਾਹੀਂ ਸੈਰ ਸਪਾਟੇ ਲਈ ਚੰਨ ਤੇ ਜਾਣ ਦੀਆਂ ਵਿਉਂਤਾਂ ਵੀ ਬਣਨ ਲੱਗ ਪਈਆਂ ਹਨ। ਪਰ ਭਾਰਤ ਵਿਚ ਪਿਛਲੀ ਸਦੀ ਦੇ ਅਖੀਰ ਤੱਕ ਆਮ ਤੌਰ ਤੇ ਸੈਰ-ਸਪਾਟਾ ਸਿਰਫ ਧਾਰਮਿਕ ਸਥਾਨਾਂ ਦੀ ਯਾਤਰਾ ਤੱਕ ਹੀ ਸੀਮਿਤ ਰਿਹਾ ਹੈ।
ਹਾਲਾਂਕਿ ਪਿਛਲੇ ਸਮੇਂ ਦੌਰਾਨ ਮੈਂ ਅਮਰੀਕਾ, ਕੈਨੇਡਾ, ਸਿੰਗਾਪੁਰ, ਮਲੇਸ਼ੀਆ, ਥਾਈਲੈਂਡ ਅਤੇ ਪਾਕਿਸਤਾਨ ਆਦਿ ਮੁਲਕਾਂ ਦੀ ਸੈਰ ਕਰ ਚੁੱਕਾ ਹਾਂ। ਪਰ ਜਿਵੇਂ ਕਿ ਉਪਰ ਜਿਕਰ ਕੀਤਾ ਹੈ ਪਹਿਲੀ ਵਾਰੀ ਸੈਰ ਸਪਾਟੇ ਦਾ ਸਬੱਬ ਮੇਰਾ ਵੀ ਧਾਰਮਿਕ ਯਾਤਰਾ ਨਾਲ ਹੀ ਬਣਿਆ ਸੀ| ਗੱਲ ਸਾਲ 1987 ਦੇ ਫਰਵਰੀ ਮਾਰਚ ਮਹੀਨੇ ਬਸੰਤ ਰੁੱਤ ਦੇ ਦਿਨਾਂ ਦੀ ਹੈ, ਜਦੋਂ ਕਾਦਰ ਦੀ ਪੂਰੀ ਕਾਇਨਾਤ ਖੇੜੇ ਵਿਚ ਹੁੰਦੀ ਹੈ। ਉਦੋਂ ਇਕ ਦਿਨ ਅਸੀਂ ਕੁੱਝ ਦੋਸਤਾਂ ਨੇ ਕੁੱਲੂ ਨੇੜੇ ਗੁਰਦੁਆਰਾ ਮਨੀਕਰਨ ਸਾਹਿਬ ਅਤੇ ਰਮਣੀਕ ਪਹਾੜੀ ਸੈਰਗਾਹ ਮਨਾਲੀ ਦੀ ਯਾਤਰਾ ਦਾ ਪ੍ਰੋਗਰਾਮ ਬਣਾਇਆ| ਲੁਧਿਆਣਾ ਤੋਂ ਚੱਲ ਕੇ ਪਹਿਲਾਂ ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਹੋ ਕੇ ਅਸੀਂ ਭਾਖੜਾ ਨੰਗਲ ਪੁੱਜੇ ਜਿੱਥੇ ਕਿਸੇ ਵੇਲੇ ਏਸ਼ੀਆ ਦੇ ਸਭ ਤੋਂ ਵੱਡੇ ਅਤੇ ਉਚੇ ਪਣ ਬਿਜਲੀ ਪ੍ਰਾਜੈਕਟ ਭਾਖੜਾ ਡੈਮ ਦਾ ਨਜ਼ਾਰਾ ਤੱਕਿਆ| ਹਾਲਾਤ ਸੁਖਾਵੇਂ ਨਾ ਹੋਣ ਕਾਰਨ ਸੁਰੱਖਿਆ ਕਾਰਨਾ ਕਰਕੇ ਡੈਮ ਦੇ ਅੰਦਰੂਨੀ ਹਿਸੇ ਵਿਚ ਜਾਣ ’ਤੇ ਸਰਕਾਰ ਵਲੋਂ ਪਾਬੰਦੀ ਲਗੀ ਹੋਈ ਸੀ। ਅਸੀਂ ਇਸ ਵਿਸ਼ਾਲ ਡੈਮ ਦੇ ਹੇਠਲੇ ਹਿੱਸੇ ਵਿਚ ਪਾਣੀ ਨਾਲ ਚਲਦੀਆਂ ਬਿਜਲੀ ਪੈਦਾ ਕਰਨ ਵਾਲ਼ੀਆਂ ਵੱਡੀਆਂ ਟਰਬਾਈਨਾਂ ਵੇਖਣ ਤੋਂ ਤਾਂ ਭਾਵੇਂ ਵਾਂਝੇ ਰਹਿ ਗਏ, ਪਰ ਲੁਧਿਆਣਾ ਜ਼ਿਲ੍ਹੇ ਵਿਚ ਵਗਦੀਆਂ 4-5 ਨਹਿਰਾਂ ਦੇ ਪਾਣੀ ਮੁਕਾਬਲੇ ਕਈ ਕਿਲੋਮੀਟਰ ਇਲਾਕੇ ਵਿਚ ਫੈਲੀ ਵਿਸ਼ਾਲ ਗੋਬਿੰਦ ਸਾਗਰ ਝੀਲ ਦਾ ਠਾਠਾਂ ਮਾਰਦਾ ਪਾਣੀ ਸਾਡੇ ਲਈ ‘‘ਕੀੜੀ ਲਈ ਠੂਠਾ ਦਰਿਆ’’ ਦੀ ਕਹਾਵਤ ਵਾਂਗ ਸੀ। ਜਿੰਦਗੀ ਵਿਚ ਵੇਖੀ ਇਸ ਪਹਿਲੀ ਝੀਲ ਦੇ ਕਿਨਾਰੇ ਤੁਰਦਿਆਂ ਅਸੀਂ ਝੀਲ ਦੇ ਪਾਣੀ ਵਿਚ ਉਠਦੀਆਂ ਛੋਟੀਆਂ ਛੋਟੀਆਂ ਲਹਿਰਾਂ ਵੇਖ ਕੇ ਸਮੁੰਦਰ ਦੀ ਵਿਸ਼ਾਲਤਾ ਦਾ ਅੰਦਾਜਾ ਲਾਉਣ ਲੱਗੇ। ਇਥੋਂ ਹੀ ਸਾਡੇ ਮਨ ਵਿਚ ਸਮੁੰਦਰ ਨੂੰ ਵੇਖਣ ਅਤੇ ਸਮੁੰਦਰ ਵਿਚ ਜਹਾਜ ਜਾਂ ਕਿਸ਼ਤੀ ਰਾਹੀਂ ਯਾਤਰਾ ਕਰਨ ਦੀ ਖਾਹਸ਼ ਵੀ ਮਨ ਵਿਚ ਉਠ ਖੜ੍ਹੀ ਹੋਈ| ਸਮੁੰਦਰ ਵੇਖਣ ਦੀ ਤਮੰਨਾ ਤਾਂ 4 ਕੁ ਸਾਲ ਬਾਅਦ ਹੀ 1991 ਦੇ ਦਸੰਬਰ ਮਹੀਨੇ ਬੰਬਈ/ਹਜ਼ੂਰ ਸਾਹਿਬ ਯਾਤਰਾ ਦੌਰਾਨ ਪੂਰੀ ਹੋ ਗਈ ਸੀ ਪਰ ਸਮੁੰਦਰ ਦੀਆਂ ਵਿਸ਼ਾਲ ਲਹਿਰਾਂ ਤੇ ਡਿਕ-ਡੋਲੇ ਖਾਂਦੇ ਜਹਾਜ ਜਾਂ ਕਿਸ਼ਤੀ ਰਾਹੀਂ ਯਾਤਰਾ ਦੀ ਖਾਹਿਸ਼ ਉਸ ਤੋਂ ਪੂਰੇ ਡੇਢ ਦਹਾਕੇ ਬਾਅਦ 2006 ਵਿਚ ਜਾ ਕੇ ਜਾ ਕੇ ਪੂਰੀ ਹੋਈ। ਇਸ ਦੋ ਹਫਤੇ ਦੇ ਪਹਿਲੇ ਵਿਦੇਸ਼ੀ ਸਫਰ ਦੌਰਾਨ ਅਸੀਂ ਬੈਂਕਾਕ ਦੇ ਪੁਤਾਇਆ ਬੀਚ ਤੋਂ ਛੋਟੀ ਕਿਸ਼ਤੀ ਰਾਹੀਂ ਇਕ ਟਾਪੂ ਉਤੇ ਅਤੇ ਸਿੰਗਾਪੁਰ ਤੋਂ ਸਟਾਰ ਕਰੂਜ਼ ਦੇ ਵਿਸ਼ਾਲ ਸੰਮੁਦਰੀ ਜਹਾਜ ‘ਸੁਪਰ ਸਟਾਰ ਵਰਗੋ’ ਰਾਹੀਂ ਸਮੁੰਦਰ ਵਿਚ ਦੋ ਦਿਨ ਅਤੇ ਦੋ ਰਾਤਾਂ ਗੁਜ਼ਾਰੀਆਂ ਸੀ।
ਦੱਖਣੀ ਸੂਬਿਆਂ ਅਤੇ ਵਿਦੇਸ਼ ਯਾਤਰਾ ਦੀ ਗੱਲ ਆਉਣ ਵਾਲ਼ੇ ਲੇਖਾਂ ਵਿਚ ਕਰਾਂਗੇ ਫਿਲਹਾਲ ਪਹਿਲੇ ਸਫਰ ਵੱਲ ਵਾਪਸ ਮੁੜਦੇ ਹਾਂ। ਭਾਖੜਾ ਡੈਮ ਤੋਂ ਨੰਗਲ ਪਹੁੰਚ ਕੇ ਨੰਗਲ ਡੈਮ ਕੰਢੇ ਬੇਹੱਦ ਮਨਮੋਹਕ ਕੁਦਰਤੀ ਨਜ਼ਾਰੇ ਵਾਲ਼ੀ ਥਾਂ ਬਣੇ ਗੁਰਦੁਆਰਾ ਬਿਭੌਰ ਸਾਹਿਬ ਪਹੁੰਚੇ। ਇਹ ਗੁਰਦੁਆਰਾ ਸਾਹਿਬ ਗਾਹੇ-ਬਗਾਹੇ ਉਸ ਵੇਲ਼ੇ ਚਰਚਾ ਦਾ ਵਿਸ਼ਾ ਬਣਦਾ ਹੈ ਜਦੋਂ ਪੰਜਾਬ ਦੇ ਕਿਸੇ ਡੇਰੇਦਾਰ ਸਾਧ ਦੀ ਮ੍ਰਿਤਕ ਦੇਹ ਨੂੰ ਉਸ ਦੇ ਪੈਰੋਕਾਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਨੇੜੇ ਸਥਿਤ ਨੰਗਲ ਡੈਮ ਦੀ ਝੀਲ ਵਿਚ ਜਲ ਪ੍ਰਵਾਹ ਕੀਤਾ ਜਾਵੇ। ਵੈਸੇ ਇਸ ਗੁਰਦੁਆਰਾ ਸਾਹਿਬ ਦੇ ਆਲੇ ਦੁਆਲ਼ੇ ਦਾ ਦ੍ਰਿਸ਼ ਵੇਖ ਕੇ ਮਨ ਵਿਚੋਂ ਆਪ ਮੁਹਾਰੇ ਹੀ ਸ਼ਬਦ ਨਿੱਕਲਦੇ ਹਨ ‘ਬਲਿਹਾਰੀ ਕੁਦਰਤਿ ਵਸਿਆ’। ਇਥੋਂ ਚੱਲ ਕੇ ਸਾਡਾ ਅਗਲਾ ਪੜਾਅ ਹਿਮਾਚਲ ਦੇ ਮੰਡੀ ਸ਼ਹਿਰ ਤੋਂ ਥੋੜ੍ਹਾ ਪਹਿਲਾਂ ਖੱਬੇ ਪਾਸੇ ਛੋਟੇ ਜਿਹੇ ਕਸਬੇ ਵਿਚ ਬਣਿਆ ਗੁਰਦੁਆਰਾ ਰਵਾਲਸਰ ਸੀ। ਬਾਕੀ ਅਗਲੀ ਕਿਸ਼ਤ ਵਿਚ।

14/04/2023
07/04/2023

ਅੱਜ ਕੱਲ੍ਹ ਹਾਸੇ ਠੱਠੇ ਦਾ ਰਿਵਾਜ ਬਹੁਤਾ ਵਧ ਗਿਐ ਤਾਂ ਸੋਚਿਆ ਚਲੋ ਨਵੇਂ ਪੰਨੇ ਦੀ ਸ਼ੁਰੂਆਤ ਏਥੋਂ ਈ ਕਰਦੇ ਆਂ

ਕਿਸੇ ਜਗਿਆਸੂ ਬੰਦੇ ਨੇ ਦੁਨੀਆਂ ਜਹਾਨ ਦੀ ਖ਼ਬਰਸਾਰ ਰੱਖਣ ਵਾਲ਼ੇ #ਪੇਂਡੂਵਿਦਵਾਨ ਨੂੰ ਸਵਾਲ ਕੀਤਾ ਕਿ ਵਾਸਕੋ ਡੀ ਗਾਮਾ ਨੇ ਭਲਾ ਵਿਆਹ ਕਿਉਂ ਨੀ ਕਰਵਾਇਆ ਸੀ ?

ਪੇਂਡੂ ਵਿਦਵਾਨ ਨੇ ਝੱਟ ਜਵਾਬ ਦਿੱਤਾ: ਕਿ ਉਹ ਭਾਰਤ ਦੀ ਖੋਜ ਕਰਨਾ ਚਾਹੁੰਦਾ ਸੀ, ਇਸ ਕਰਕੇ ਛੜਾ ਰਿਹਾ।

ਜਗਿਆਸੂ ਨੇ ਦੂਜਾ ਸਵਾਲ ਕੀਤਾ: ਪਰ ਇਸ ਖੋਜ ਨਾਲ਼ ਵਿਆਹ ਦਾ ਕੀ ਤੁਅੱਲਕ ਆ ?

ਪੇਂਡੂ ਵਿਦਵਾਨ: ਜੇਕਰ ਉਹ ਵਿਆਹ ਕਰ ਲੈਂਦਾ ਤਾਂ ਖੋਜ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਪਤਨੀ ਨੇ 20 ਸਵਾਲ ਕਰਨੇ ਸੀ ਜਿਵੇਂ :-

ਕਿਥੇ ਜਾ ਰਹੇ ਹੋ ?

ਕਿਸ ਦੇ ਨਾਲ਼ ਜਾ ਰਹੇ ਹੋ ?

ਸਫਰ ਵਿਚ ਨਾਲ਼ ਜਨਾਨੀਆਂ ਵੀ ਹੋਣਗੀਆਂ ?

ਕਿਹੜੇ ਸਾਧਨ (ਭਾਵ ਮੋਟਰ ਗੱਡੀ, ਰੇਲ, ਬਸ, ਜਹਾਜ ਆਦਿ) ਰਾਹੀਂ ਜਾ ਰਹੇ ਹੋ ?

ਸਫਰ ਵਿਚ ਕਿੰਨਾ ਸਮਾਂ ਲੱਗੇਗਾ ?

ਵਾਪਸ ਕਦੋਂ ਮੁੜਨਾ ?

ਕੋਈ ਹੋਰ ਇਹ ਖੋਜ ਕਰਨ ਕਿਉਂ ਨੀ ਜਾਂਦਾ ?

ਓਥੇ ਗਹਿਣੇ, ਕੱਪੜੇ ਤੇ ਹਾਰ ਸ਼ਿੰਗਾਰ ਦਾ ਬਾਜ਼ਾਰ ਹੋਵੇਗਾ ?

ਮੇਰੇ ਲਈ ਕੀ ਲਿਆਏਂਗਾ ?

ਤੇਰੇ ਜਾਣ ਤੋਂ ਬਾਅਦ ਘਰ ਲਈ ਸਬਜ਼ੀਆਂ, ਫਲ਼, ਰਾਸ਼ਨ ਆਦਿ ਕੌਣ ਲਿਆਊ ?
ਬਗੈਰਾ ਬਗੈਰਾ ਬਗੈਰਾ 🤣😂😜

PS: ਹੁਣ ਇਸ ਪੰਨੇ 'ਤੇ ਆਪਣੇ ਵੱਖ ਵੱਖ ਮੁਲਕਾਂ ਦੇ ਸਫਰ ਦੇ ਦਿਲਚਸਪ ਕਿੱਸੇ ਤੇ ਹੋਰ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ। ਇਸ ਕਰਕੇ 'ਲਾਈਕ' ਵਾਲ਼ਾ ਅੰਗੂਠਾ ਜਿਹਾ ਦੱਬ ਲਿਓ।

Address

Ludhiana
141013

Telephone

+919814174325

Website

Alerts

Be the first to know and let us send you an email when Rabb ji Travel Stories posts news and promotions. Your email address will not be used for any other purpose, and you can unsubscribe at any time.

Contact The Business

Send a message to Rabb ji Travel Stories:

Share