07/11/2023
ਕਾਰਪੋਰੇਟ ਖੇਤੀ ਤੇ ਕਬਜਾ ਕਰਨ ਲਈ ਅਪਣੀ ਤਿਆਰੀ ਕਰੀ ਬੈਠਾ।ਵੱਡੇ ਵੱਡੇ ਸਾਈਲੋ ਤੇ ਕੋਲਡ ਸਟੋਰ ਬਣ ਰਹੇ ਨੇ ਸਪਲਾਈ ਕੰਟਰੋਲ ਕਰਨ ਲਈ।ਫਿਰ ਡੀਮਾਂਡ ਵਧੇ ਤੋ ਮਹਿੰਗਾ ਵੇਚਣ ਲਈ ਅਡਾਨੀ ਅੰਬਾਨੀ ਵਰਗੇ ਖੁਦ ਦੇ ਛੋਟੇ ਛੋਟੇ ਸਟੋਰ ਬਣਾ ਰਹੇ ਨੇ ਜਿੱਥੇ ਆਮ ਆਦਮੀ ਜਾਂਦਾ ਜਕੇ ਨਾ।ਸਾਏਲੋ ਤੇ ਸਟੋਰਾਂ ਨੂੰ ਜੋੜਨ ਲਈ ਨਵੇ ਰੋਡ ਤੇ ਰੇਲ ਰੋਡ ਬਣ ਰਹੇ ਨੇ।ਓਹਨਾ ਨੇ ਪਹਿਲਾ ਕਰੋਨਾ ਚ ਚੋਰੀ ਚੋਰੀ ਕਨੂੰਨ ਪਾਸ ਕਰਾ ਕੇ ਕਬਜਾ ਕਰਨਾ ਚਾਹਿਆ ਤਾਂ 700 ਕਿਸਾਨਾਂ ਜਾਨ ਦੇਕੇ ਕਨੂੰਨ ਵਾਪਸ ਕਰਾ ਤੇ ਸੀ। ਹੁਣ ਓਹਨਾ ਮੀਡੀਆ ਰਾਹੀਂ ਪਰਾਲੀ ਦੀ ਅੱਗ ਨੂੰ ਇਕ ਵੱਡਾ ਮੁੱਦਾ ਬਣਾ ਕੇ ਇਕ ਪਾਸੇ ਲੋਕ ਹੀ ਖੇਤੀ ਤੇ ਕਿਸਾਨ ਵਿਰੁੱਧ ਕਰਤੇ ਦੂਜਾ ਆਪਣੀਆ ਫੈਕਟਰੀਆ ਰਾਹੀਂ ਹੁੰਦੇ ਪ੍ਰਦੂਸ਼ਣ ਤੋ ਲੋਕਾਂ ਦਾ ਧਿਆਨ ਹਟਾ ਤਾ। ਸਰਕਾਰਾਂ ਪਹਿਲਾ ਹੀ ਨਾਲ ਨੇ ਕਿਓਂਕਿ ਸਬਸਿਡੀ ਤੇ ਫ਼ਰੀ ਅਨਾਜ ਦਾ ਪੈਸਾ ਬਚੂ ਤੇ ਉਲਟਾ ਟੈਕਸ ਵੀ ਮਿਲੂ।ਲੋਕਾਂ ਨੂੰ ਫ਼ਰੀ ਜਾ ਸਸਤਾ ਅਨਾਜ ਵੀ ਚਾਹੀਦਾ ਤੇ 15 ਮਿੰਟ ਇੰਤਜਾਰ ਵੀ ਨੀ ਕਰ ਸਕਦੇ ਕਿ ਧੂੰਆਂ ਘਟੇ ਤੋਂ ਲੰਘ ਜਾਣ। ਤੁਸੀ ਵੀ ਓਦੋ ਠੀਕ ਆਉਣਾ ,ਜਦੋਂ ਦੁਖੀ ਕਿਸਾਨ ਖੇਤੀ ਛਡ ਗਏ ,ਕਾਰਪੋਰੇਟ ਨੂੰ ਲੀਜ ਤੇ ਖੇਤ ਦੇ ਦਿੱਤੇ।ਫਿਰ ਜਦੋਂ ਸਰਕਾਰ ਨੇ ਖਰੀਦਣਾ ਨੀ ਤਾਂ ਫ਼ਰੀ ਰਾਸ਼ਨ ਵੀ ਕਿੱਥੋਂ ਦੇਊ।ਕਾਰਪੋਰੇਟ ਇੰਟਨੈਸ਼ਨਲ ਰੇਟ ਤੇ ਵੇਚੂ ਫਿਰ। ਕਿਸਾਨ ਤਾਂ ਫਿਰ ਵੀ ਆਪਣੇ ਜੋਗਾ ਅਨਾਜ ਤੇ ਸਬਜੀ ਪੈਦਾ ਕਰ ਲਿਆ ਕਰੂ ,ਪਰ ਔਖਾਂ ਓਹਨਾ ਦਾ ਹੋਣਾ ਜਿੰਨਾ ਨੂੰ ਪੰਦਰਾਂ ਮਿੰਟ ਰੁਕਣਾ ਵੀ ਔਖਾ ਲਗਦਾ ।ਯਾਦ ਰੱਖਿਓ ਇੰਨਾ ਕੱਲੀ ਖੇਤੀ ਹੀ ਆਪਣੇ ਹੱਥ ਨੀ ਕਰਨੀ ।ਇਹ ਬਲਾਕ ਲੈਵਲ ਤੇ ਡੀ ਮਾਰਟ , ਅਧਾਰ, ਵਿਸ਼ਾਲ ਤੋ ਕਿਤੇ ਜਿਆਦਾ ਨੁਕਸਾਨਦੇਹ, ਸਸਤੇ ਤੇ ਸਾਦੇ,7/11 ਵਰਗੇ ਛੋਟੇ ਸਟੋਰ ਖੋਲ ਰਹੇ ਨੇ ਜਿੰਨਾ ਕਰਿਆਨਾ , ਸਬਜੀ, ਇਲੈਕਟ੍ਰੋਨਿਕਸ , ਦੇ ਛੋਟੇ ਦੁਕਾਨਦਾਰ ਤੇ ਵਪਾਰੀ ਵੀ ਖਤਮ ਕਰ ਦੇਣੇ ਆ।ਕਿਓਂਕਿ ਖੁਦ ਸਮਾਨ ਤਿਆਰ ਕਰਕੇ, ਖੁਦ ਅਨਾਜ , ਸਬਜੀ ਖਰੀਦ ਕੇ ਸਟੋਰ ਕਰਨਗੇ, ਫਿਰ ਡੀਮਾਂਡ ,ਸਪਲਾਈ ਕੰਟਰੋਲ ਕਰਕੇ ਮਹਿੰਗੇ ਵੇਚਣਗੇ।ਅਜੇ ਵੀ ਸਮਾ ਮੀਡੀਆ ਦੀਆਂ ਗੱਲਾਂ ਚ ਨਾ ਆਓ ਤੇ ਕਿਸਾਨ ਦਾ ਸਾਥ ਦਿਓ ਤੇ ਸਰਕਾਰਾਂ ਨੂੰ ਸਵਾਲ ਕਰੋ।