ਪੱਕੇ ਇਟਲੀ ਵਾਲੇ

ਪੱਕੇ ਇਟਲੀ ਵਾਲੇ creater

21/04/2026

@ # #

13/07/2025

ਜੋ ਵੀਰ Medical Store ਕਰਦੇ ਹਨ ਅਤੇ ਦਵਾਈਆਂ ਵੇਚਦੇ ਹਨ ਉਹ ਇਹ ਸੱਚੀ ਕਹਾਣੀ ਜਰੂਰ ਪੜ੍ਹਨ (ਸਵਰਗ ਨਰਕ ਏਥੇ ਹੀ ਹੈ 25- 30 ਸਾਲਾਂ ਵਿੱਚ ਜੋੜੋ ਗੇ ਅਤੇ ਇਹ ਦਿਨਾਂ ਵਿੱਚ ਹੀ ਲੱਗ ਜਾਵੇਗਾ
ਇਹ ਕਹਾਣੀ ਸਿਰਫ ਓਹਨਾ Medical Store ਵਾਲਿਆਂ ਲਈ ਹੈ ਜੋ ਵੀ ਆਪਣਾ ਮੁਨਾਫ਼ਾ 10% ਦੀ ਬਜਾਏ 40-50 % ਜਾ ਫੇਰ ਇਸ ਤੋਂ ਜ਼ਿਆਦਾ ਮੁਨਾਫ਼ਾ ਕਮਾਉਂਦੇ ਹਨ

ਰਮੇਸ਼ ਚੰਦਰ ਸ਼ਰਮਾ ਜੀ, ਜੋ ਇੱਕ ਮੈਡੀਕਲ ਸਟੋਰ ਖੰਨਾ ਵਿੱਚ ਕੰਮ ਕਰਦੇ ਸਨ, ਉਹਨਾਂ ਨੇ ਆਪਣੀ ਜਿੰਦਗੀ ਦਾ ਇੱਕ ਐਸਾ ਸਫ਼ਾ ਖੋਲਿਆ, ਜਿਸ ਨੂੰ ਪੜ ਕੇ ਸ਼ਾਇਦ ਵਿਰੋਧ ਕਰਨ ਵਾਲਿਆਂ ਦੀ ਅੱਖ ਖੁੱਲ੍ਹ ਜਾਵੇ, ਤੇ ਜਿਸ ਪਾਪ ਵਿਚ ਉਹ ਭਾਗੀਦਾਰ ਬਣ ਰਹੇ ਹਨ , ਸ਼ਾਇਦ ਉਸ ਤੋਂ ਬਚਿਆ ਜਾ ਸਕੇ ...
ਰਮੇਸ਼ ਚੰਦਰ ਸ਼ਰਮਾ ਜੀ ਦਾ ਖੰਨਾ ਸ਼ਹਿਰ ਵਿੱਚ ਇੱਕ ਮੈਡੀਕਲ ਸਟੋਰ ਸੀ, ਜੋ ਕਿ ਕਾਫੀ ਪੂਰਾਣਾ ਸੀ ਤੇ ਟਿਕਾਣੇ ਤੇ ਹੋਣ ਕਰਕੇ ਵਧੀਆ ਚੱਲਦਾ ਸੀ।
ਪਰ ਕੰਹਿਦੇ ਹਨ ਕਿ ਪੈਸਾ ਬੰਦੇ ਦਾ ਦਿਮਾਗ ਖਰਾਬ ਕਰ ਦਿੰਦਾ ਹੈ, ਤੇ ਉਹੀ ਕੰਮ ਰਮੇਸ਼ ਚੰਦਰ ਜੀ ਨਾਲ ਹੋਇਆ।
ਰਮੇਸ਼ ਜੀ ਦੱਸਦੇ ਹਨ ਕੀ ਮੈਡੀਕਲ ਸਟੋਰ ਵਧੀਆ ਚੱਲਿਆ, ਤੇ ਮੇਰੀ ਆਰਥਿਕ ਹਾਲਤ ਬਹੁਤ ਵਧੀਆ ਹੋਈ, ਮੈਂ ਕੁੱਝ ਪਲਾਟ ਤੇ ਜਮੀਨ ਜਾਇਦਾਦ ਵੀ ਖਰੀਦੀ, ਤੇ ਆਪਣੇ ਮੈਡੀਕਲ ਸਟੋਰ ਨਾਲ ਇੱਕ ਲੈਬੋਰਟਰੀ ਵੀ ਖੋਲ ਲਈ, ਮੈਂ ਇੱਥੇ ਝੂਠ ਨਹੀਂ ਬੋਲਾਂਗਾ, ਪਰ ਮੈਂ ਲਾਲਚੀ ਹੋ ਚੁੱਕਾ ਸੀ। ਕਿਉਂਕਿ ਮੈਡੀਕਲ ਖੇਤਰ ਵਿੱਚ ਦੁੱਗਣੀ ਨਹੀਂ, ਬਲਕਿ ਕਈ ਗੁਣਾਂ ਕਮਾਈ ਹੈ।
ਇਸ ਗੱਲ ਬਾਰੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਵੇਗਾ , 10 ਰੁਪਏ ਦੀ ਆੲੀ ਹੋਈ ਮੈਡੀਸਨ 70-80 ਰੁਪਏ ਦੀ ਹੱਸ ਕੇ ਵਿਕ ਜਾਂਦੀ ਹੈ, ਮੈਨੂੰ ਜੇਕਰ ਕੋਈ ਦੋ ਰੁਪਏ ਵੀ ਘੱਟ ਕਰਨ ਨੂੰ ਕੰਹਿਦਾ ਮੈਂ ਗਾਹਕ ਮੋੜ ਦਿੰਦਾ ਸੀ । ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਸਿਰਫ ਆਪਣੀ ਕਰ ਰਿਹਾ ਹਾਂ।
ਇੰਝ ਹੀ ਸੰਨ 2008 ਦੀ ਗੱਲ ਹੈ, ਗਰਮੀਆਂ ਦੇ ਦਿਨਾਂ ਵਿੱਚ ਇੱਕ ਬਜੁਰਗ ਮੇਰੇ ਸਟੋਰ ਤੇ ਆਇਆ, ਉਸ ਨੇ ਮੈਨੂੰ ਇੱਕ ਡਾਕਟਰ ਦੀ ਪਰਚੀ ਦਿੱਤੀ, ਤਾਂ ਮੈਂ ਦਵਾਈ ਪੜ ਕੇ ਕਢਵਾ ਦਿੱਤੀ ,ਉਸ ਦਵਾਈ ਦਾ ਬਿਲ 560 ਰੁਪਏ ਬਣਿਆ, ਪਰ ਉਹ ਬਜੁਰਗ ਸੋਚਾਂ ਵਿੱਚ ਪੈ ਗਿਆ ਤੇ ਉਸ ਨੇ ਆਪਣੀਆਂ ਸਾਰੀਆਂ ਜੇਬਾਂ ਖਾਲੀ ਕਰ ਦਿੱਤੀਆਂ, ਤੇ ਉਸ ਕੋਲ ਕੁੱਲ 180 ਰੁਪਏ ਨਿਕਲੇ, ਉਸ ਸਮੇਂ ਮੈਂ ਕਾਫੀ ਗੁੱਸੇ ਵਿੱਚ ਸੀ, ਕਿਉਂਕਿ ਸਮਾਂ ਲਗਾ ਕੇ ਮੈਂ ਉਸ ਬਜੁਰਗ ਦੀਆਂ ਦਵਾਈਆਂ ਲੱਭੀਆ ਸੀ, ਤੇ ਉਪਰੋਂ ਉਸ ਕੋਲ ਪੈਸੇ ਵੀ ਪੂਰੇ ਨਹੀਂ ਸਨ।
ਬਜੁਰਗ ਹੁਣ ਨਾਂਹ ਕਰਨ ਜੋਗਾ ਵੀ ਨਹੀਂ ਸੀ, ਕਿਉਂਕਿ ਸ਼ਾਇਦ ਉਸ ਨੂੰ ਉਸ ਦਵਾਈ ਦੀ ਕਾਫੀ ਜਰੂਰਤ ਸੀ। ਝਿਜਕਦੇ ਹੋਏ ਬਜੁਰਗ ਨੇ ਕਿਹਾ ਕੀ ਮੇਰੇ ਕੋਲ ਪੈਸੇ ਘੱਟ ਹਨ ਤੇ ਘਰਵਾਲੀ ਬਿਮਾਰ ਹੈ, ਸਾਡੀ ਉਲਾਦ ਸਾਨੂੰ ਪੁੱਛਦੀ ਵੀ ਨਹੀਂ, ਮੈਂ ਬੁਢਾਪੇ ਵਿੱਚ ਆਪਣੀ ਪਤਨੀ ਨੂੰ ਇੰਝ ਦਵਾਈ ਪੱਖੋ ਮਰਦਾ ਤਾਂ ਨਹੀਂ ਦੇਖ ਸਕਦਾ। ਮੈਂ ਉਸ ਵੇਲੇ ਬਜੁਰਗ ਦੀ ਕੋਈ ਗੱਲ ਨਹੀਂ ਸੁਣੀ ਤੇ ਦਵਾਈ ਵਾਪਸ ਰੱਖ ਕੇ ਉਥੋਂ ਜਾਣ ਲਈ ਕਿਹਾ। ਇੱਥੇ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕੀ ਅਸਲ ਵਿੱਚ ਦੇਖਿਆ ਜਾਵੇ, ਉਸ ਬਜੁਰਗ ਦੀ ਮੈਡੀਸਨ ਦੀ ਕੁੱਲ ਰਕਮ 120 ਰੁਪਏ ਬਣਦੀ ਸੀ। ਜੇਕਰ ਮੈਂ ਉਸ ਤੋਂ 150 ਰੁਪਏ ਵੀ ਲੈ ਲੈਂਦਾ ਤਾਂ ਮੈਨੂੰ 30 ਰੁਪਏ ਦਾ ਫਾਇਦਾ ਹੁੰਦਾ ਸੀ।
ਪਰ ਲਾਲਚ ਜਿਉਣ ਨਹੀਂ ਦਿੰਦਾ, ਬਜੁਰਗ ਉਥੋਂ ਜਾਣ ਲੱਗਿਆ ਤਾਂ ਮੇਰੀ ਦੁਕਾਨ ਤੇ ਕੰਮ ਕਰਦੇ ਇੱਕ ਲੜਕੇ ਨੇ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਉਸ ਬਜੁਰਗ ਨੂੰ ਦਵਾਈ ਖਰੀਦ ਕੇ ਦਿੱਤੀ, ਪਰ ਇਸ ਗੱਲ ਦਾ ਮੇਰੇ ਤੇ ਕੋਈ ਅਸਰ ਨਾ ਹੋਇਆ, ਮੈਂ ਪੈਸੇ ਲਏ ਤੇ ਉਸ ਬਜੁਰਗ ਨੂੰ ਦਵਾਈ ਦੇ ਦਿੱਤੀ ।
ਸਮਾਂ ਲੰਘਿਆ ਸਾਲ 2009 ਆਇਆ, ਮੇਰੀ ਇੱਕੋ-ਇੱਕ ਉਲਾਦ ਜੋ ਕੀ ਮੇਰਾ ਲੜਕਾ ਸੀ, ਉਸ ਨੂੰ ਬਰੇਨ ਟਿਊਮਰ ਹੋ ਗਿਆ, ਪਹਿਲਾਂ ਤਾਂ ਸਾਨੂੰ ਪਤਾ ਨਾ ਲੱਗਿਆ। ਪਰ ਜਦੋਂ ਪਤਾ ਲੱਗਿਆ ਤਾਂ ਜਿੰਦਗੀ ਹੀ ਪਲਟ ਗਈ, ਮੇਰੀ ਉਮਰ ਹੋ ਚੁੱਕੀ ਸੀ ਤੇ ਮੇਰਾ ਲੜਕਾ ਮੌਤ ਦੇ ਕਿਨਾਰੇ ਤੇ ਪਿਆ ਸੀ। ਪੈਸਾ ਲੱਗਦਾ ਰਿਹਾ ਤੇ ਲੜਕੇ ਦੀ ਬਿਮਾਰੀ ਵਧਦੀ ਗਈ, ਪਲਾਟ ਵਿਕ ਗਏ ਜ਼ਮੀਨਾਂ ਵਿਕ ਗਈਆਂ ਤੇ ਆਖਰ ਮੈਡੀਕਲ ਸਟੋਰ ਵੀ ਵਿਕ ਗਿਆ, ਪਰ ਮੇਰੇ ਲੜਕੇ ਦੀ ਸੇਹਤ ਵਿਚ ਜਰਾ ਵੀ ਸੁਧਾਰ ਨਹੀਂ ਆਇਆ, ਉਪਰੇਟ ਵੀ ਨਹੀਂ ਕੀਤਾ ਜਾ ਸਕਦਾ ਸੀ ਤੇ ਜਦੋਂ ਸੱਭ ਕੁੱਝ ਖਤਮ ਹੋ ਗਿਆ ਤਾਂ ਮੈਨੂੰ ਪੈਸੇ ਦੀ ਕਮੀ ਖਲਣ ਲੱਗੀ ਤੇ ਆਖਰ ਡਾਕਟਰਾਂ ਨੇ ਮੇਰੇ ਲੜਕੇ ਨੂੰ ਘਰ ਲਿਜਾ ਕੇ ਸੇਵਾ ਕਰਨ ਲਈ ਕਿਹਾ।
ਆਖਰ ਮੇਰਾ ਲੜਕਾ 2012 ਵਿੱਚ ਪੂਰਾ ਹੋ ਗਿਆ, ਸਾਰੀ ਉਮਰ ਦੀ ਕਮਾਈ ਲਾ ਕੇ ਵੀ ਮੈ ਉਸ ਨੂੰ ਬਚਾ ਨਹੀਂ ਸਕਿਆ ਤੇ ਰੱਬ ਨੇ ਸੱਚਾਈ ਮੇਰੇ ਸਾਹਮਣੇ ਲਿਆ ਕੇ ਖੜੀ ਕਰ ਦਿੱਤੀ।
2015 ਵਿੱਚ ਮੈਨੂੰ ਪੈਰਾਲਾਇਜ ਹੋ ਗਿਆ ਤੇ ਮੇਰਾ ਇੱਕ ਪਾਸਾ ਮਾਰਿਆ ਗਿਆ। ਅੱਜ ਜਦੋਂ ਮੇਰੀ ਦਵਾਈ ਆਉਦੀ ਹੈ ਤਾਂ ਉਹਨਾਂ ਦਵਾਈਆਂ ਤੇ ਖਰਚ ਕੀਤੇ ਪੈਸੇ ਮੈਨੂੰ ਚੁਭਦੇ ਹਨ, ਕਿਉਂਕਿ ਉਹਨਾਂ ਦਵਾਈਆਂ ਦੇ ਅਸਲ ਰੇਟ ਤਾਂ ਮੈਨੂੰ ਪਤਾ ਹੀ ਹਨ। ਇੰਝ ਇੱਕ ਦਿਨ ਮੈਂ ਕੋਈ ਦਵਾਈ ਲੈਣ ਮੈਡੀਕਲ ਸਟੋਰ ਤੇ ਗਿਆ ਤਾਂ 100 ਵਾਲਾ ਇੰਜੈਕਸ਼ਨ ਮੈਨੂੰ 700 ਵਿਚ ਦਿੱਤਾ ਗਿਆ, ਪਰ ਉਸ ਵੇਲੇ ਮੇਰੀ ਜੇਬ ਵਿੱਚ 500 ਰੁਪਏ ਸਨ ਤੇ ਬਿਨਾਂ ਇੰਜੈਕਸ਼ਨ ਲਏ ਮੈਨੂੰ ਸਟੋਰ ਤੋਂ ਵਾਪਸ ਜਾਣਾ ਪਿਆ, ਉਸ ਵੇਲੇ ਉਸ ਬਜੁਰਗ ਦੀ ਯਾਦ ਮੇਰੇ ਦਿਲ ਦਿਮਾਗ ਤੇ ਘਰ ਕਰ ਗਈ।
ਮੈਂ ਗੁਰੂ ਨਾਨਕ ਮੋਦੀ ਖਾਨੇ ਦਾ ਵਿਰੋਧ ਕਰਨ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ, ਕੀ ਆਪਾਂ ਸੱਭ ਤਾਂ ਕਮਾਈ ਕਰਨ ਲਈ ਬੈਠੇ ਹਾਂ, ਕਿਉਂਕਿ ਢਿੱਡ ਤਾਂ ਸੱਭ ਨੂੰ ਲੱਗਾ ਹੈ ,ਪਰ ਜਾਇਜ਼ ਕਮਾਈ ਕਰੋ, ਬੰਦਾ ਗਰੀਬ ਦੇਖ ਹੀ ਕਮਾਈ ਕਰਨੀ ਨੇਕ ਕਮਾਈ ਹੈ ਕਿਉਂਕਿ ਨਰਕ ਸਵਰਗ ਏਥੇ ਹੀ ਹਨ ਇਸ ਧਰਤੀ ਉੱਤੇ, ਹੋਰ ਕਿਤੇ ਨਹੀਂ, ਤੇ ਅੱਜ ਮੈਂ ਨਰਕ ਭੋਗ ਰਿਹਾ ਹਾਂ, ਪੈਸੇ ਨੇ ਕਦੇ ਵੀ ਸਾਥ ਨਹੀਂ ਦੇਣਾ।
ਹੁਣ ਜਿੰਨਾ ਮਰਜੀ ਵਿਰੋਧ ਕਰ ਲਵੋ, ਪਰ ਰੱਬ ਤੋਂ ਡਰ ਕੇ ਚੱਲਣਾ ........................,....👆🙏👆🙏👆ਪੋਸਟ ਪੜ੍ਹ ਕੇ ਅੱਗੇ ਜ਼ਰੂਰ ਸ਼ੇਅਰ ਕਰੋ ਜੀ
Copy & Paste

05/07/2025

ਅੱਜ ਕੱਲ੍ਹ ਇੱਕ ਲੋਕਾਂ ਨੇ ਨਵਾਂ ਹੀ ਕੰਮ ਸੁਰੂ ਕਰ ਲਿਆ
Facebook ਉਤੇ ਕਮੈਂਟਸ ਲਾਈਕ ਦੀ ਖਾਤਰ ?
ਕਿਸੇ ਗੁਰੂ ਦੀ ਫੋਟੋ ਪਾ ਕੇ ਫਿਰ?
ਫੋਟੋ ਦੇ ਥੱਲੇ ਲਿੱਖ ਦੇਣ ਗੇ ਤੁਹਾਨੂੰ ਤੁਹਾਡੀ ਮਾਂ ਦੀ ਸੌਹ ਜਾ ਤੁਹਾਨੂੰ ਤੁਹਾਡੇ ਪਿਉ ਦੀ ਸੌਹ ਨਈ ਤੇ ਇਸ ਪੋਸਟ ਨੂੰ ਲਾਈਕ ਕਰੋ ਜਾ ਫਿਰ ਕਮੈਂਟਸ ਕਰੋ ਐਵੀ ਇਕ ਤਰ੍ਹਾਂ ਦੀ ਬਲੈਕ ਮੇਲ ਹੀ ਆ ਪਤਾ ਨਹੀਂ ਲੋਕੀ ਐਨੇ ਹੀ ਗਿਰ ਚੁੱਕੇ ਵੇਹਲੜ ਸਾਲ਼ੇ ਨੀਚ ਬੰਦੇ? @ #@ #@ #

02/07/2025

ਵਫਾਦਾਰ ਹੋ ਕੇ ਰਹਿਣਾ ਮਾਣ ਵਾਲੀ ਗੱਲ ਹੈ
ਚਾਹੇ ਪਿਆਰ ਹੋਵੇ ਜਾਂ ਦੋਸਤੀ 💞
@ਗਿੱਲ ਸਾਬ # #

02/07/2025

ਇਹ ਜਿੰਦਗੀ ਕਿਸਮਤ ਨਾਲ ਚੱਲਦੀ ਹੈ ਜੇ ਦਿਮਾਗ ਨਾਲ ਚੱਲਦੀ ਤਾਂ ਬੀਰਬਲ ਬਾਦਸ਼ਾਹ ਹੋਣਾ ਸੀ
@ਗਿੱਲ ਸਾਬ@ #

26/06/2025
26/06/2025

ਸਤਿ ਸ੍ਰੀ ਆਕਾਲ ਜੀ?
ਮੈਨੂੰ ਇਕ ਗੱਲ ਦਸਿਓ ਕਿ ਜੌ UP
ਦੇ ਇਕ ਸ਼ਹਿਰ ਵਿੱਚ ਬਦਲਾ ਦੇ
ਟੁੱਕੜੇ ਡਿੱਗ ਰਹੇ ਹਨ ਔਹ ਸੱਚ ਵਿੱਚ
ਡਿੱਗ ਰਹੇ ਹਨ ਜਾ ਫਿਰ edit ਕੀਤੀ ਹੋਈ
ਕੋਈ video ਹੈ ਜਾ ਫਿਰ ਸੱਚ ਹੈ @ # # #@ # #

Address

Village Mandiala Post Office Bhoru District Amritsar
Amritsar
143009

Telephone

+917986211058

Website

Alerts

Be the first to know and let us send you an email when ਪੱਕੇ ਇਟਲੀ ਵਾਲੇ posts news and promotions. Your email address will not be used for any other purpose, and you can unsubscribe at any time.

Contact The Business

Send a message to ਪੱਕੇ ਇਟਲੀ ਵਾਲੇ:

Shortcuts

Share