G Travels

G Travels Register Travel agency in Chandigarh, Mohali

13/06/2026
04/06/2026
19/05/2026

ਲੋਕੋ ਇਸ ਵਾਰ ਬਦਲਾਅ ਲਈ ਹਿੰਮਤ ਕਰੋ,
ਝੂਠੇ ਵਾਅਦਿਆਂ ਵਾਲਿਆਂ ਨੂੰ ਹੁਣ ਇਨਕਾਰ ਕਰੋ।
ਰੋਜ਼ਗਾਰ, ਸਿੱਖਿਆ, ਇਨਸਾਫ਼ ਦੀ ਗੱਲ ਕਰੀਏ,
ਆਓ ਮਿਲਕੇ ਨਵਾਂ ਪੰਜਾਬ ਤਿਆਰ ਕਰੀਏ।
ਨਾ ਲੁੱਟ, ਨਾ ਡਰ, ਨਾ ਭ੍ਰਿਸ਼ਟਾਚਾਰ ਦੀ ਮਾਰ,
ਹੱਕਾਂ ਦੀ ਲੜਾਈ ਲਈ ਬਣੋ ਤੁਸੀਂ ਹਥਿਆਰ।
ਗਰੀਬ, ਕਿਸਾਨ ਤੇ ਮਜ਼ਦੂਰ ਦੀ ਆਵਾਜ਼ ਬਣਾਂਗੇ,
ਹਰ ਘਰ ਦੀ ਉਮੀਦ ਨੂੰ ਅਸੀਂ ਸੱਚ ਕਰਾਂਗੇ।
ਸਾਡਾ ਕਿਸੇ ਜਾਤ, ਧਰਮ ਜਾਂ ਸੰਪਰਦਾ ਨਾਲ ਕੋਈ ਭੇਦਭਾਵ ਨਹੀਂ,
ਸਾਡੇ ਲਈ ਹਰ ਇਨਸਾਨ ਬਰਾਬਰ ਹੈ, ਇਹੀ ਸਾਡੀ ਸੋਚ ਅਤੇ ਵਿਸ਼ਵਾਸ ਹੈ।
ਅਸੀਂ ਜੋ ਵੀ ਫੈਸਲੇ ਅਤੇ ਕੰਮ ਕਰਾਂਗੇ,
ਉਹ ਸਿਰਫ਼ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਹੋਣਗੇ।
ਇੱਕ ਮੌਕਾ ਦਿਓ ਇਸ ਵਾਰ RSP ਨੂੰ,
ਕ੍ਰਾਂਤੀਕਾਰੀ ਸੋਚ ਤੇ ਇਮਾਨਦਾਰ ਰਾਹ ਨੂੰ।
“Revolutionary Socialist Party (RSP)”ਚੌਣ ਨਿਸ਼ਾਨ ਕਹੀ ਬੇਲਚਾ🙏
ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾਓ,
ਨਵਾਂ ਪੰਜਾਬ, ਨਵਾਂ ਭਵਿੱਖ ਮਿਲਕੇ ਬਣਾਓ। 🙏

18/05/2026

“ਸਾਡੀ ਕਰੱਪਸ਼ਨ ਤੇ ਜ਼ੀਰੋ ਟੋਲਰੇਂਸ ਪਾਲਸੀ ਹੋਵੇਗੀ” ਦਾ ਡੋਲ ਵਜਾ ਕੇ ਬਣੀ ਪੰਜਾਬ ਸਰਕਾਰ ਨੂੰ ਇੱਕ ਸਵਾਲ —
ਜੇ ਕਰੱਪਸ਼ਨ ਖਤਮ ਹੋ ਗਈ ਹੈ ਤਾਂ ਮੋਹਾਲੀ ਕੋਰਟ ਕੰਪਲੈਕਸ ਦੇ ਅੰਦਰ ਦਲਾਲਾਂ ਨੂੰ ਪੱਕੀਆਂ ਸਿਟਾਂ ਕਿਸ ਨੇ ਦਿੱਤੀਆਂ? ਅਤੇ ਉਹ ਸਿਟਾਂ ਅੱਗੇ ਰੇਂਟ ਤੇ ਕਿਵੇਂ ਚੱਲ ਰਹੀਆਂ ਹਨ?

ਦਲਾਲਾਂ ਦੇ ਕੰਮ ਫੋਨਾਂ ਤੇ ਬੜੇ ਅਰਾਮ ਨਾਲ ਹੋ ਰਹੇ ਹਨ, ਜਦਕਿ ਆਮ ਆਦਮੀ ਲਾਈਨਾਂ ਵਿੱਚ ਖੜਾ ਦਫ਼ਤਰਾਂ ਦੇ ਗੇੜੇ ਮਾਰ ਮਾਰ ਕੇ ਪਰੇਸ਼ਾਨ ਹੋ ਰਿਹਾ ਹੈ।

ਮੈਂ ਟਰਾਂਸਪੋਰਟ ਡਿਪਾਰਟਮੈਂਟ ਵਿੱਚ ਚੱਲ ਰਹੀ ਕਰੱਪਸ਼ਨ ਬਾਰੇ CM ਦੇ OSD, MLA, ਵਿਜੀਲੈਂਸ, Anti Corruption Helpline, DC ਅਤੇ ADC ਤੱਕ ਲਿਖਤੀ ਸ਼ਿਕਾਇਤਾਂ ਦਿੱਤੀਆਂ।
ਪਰ ਨਾ ਕੋਈ ਕਾਰਵਾਈ ਹੋਈ, ਨਾ ਕਿਸੇ ਨੂੰ ਵਾਰਨਿੰਗ ਮਿਲੀ।

ਮੈਂ ਕੋਈ ਦਲਾਲ ਨਹੀਂ, ਮੈਂ ਇੱਕ Associate ਹਾਂ। ਮੇਰੀ ਬਕਾਇਦਾ ਰਜਿਸਟਰਡ ਫਰਮ ਹੈ, GST ਨੰਬਰ ਹੈ ਅਤੇ ਸਰਕਾਰ ਵੱਲੋਂ MSME ਸਰਟੀਫਿਕੇਟ ਵੀ ਹੈ। ਮੇਰਾ ਬਹੁਤ ਵਧੀਆ ਕੰਮ ਚੱਲਦਾ ਸੀ, ਪਰ ਇਹਨਾਂ ਦਿਆਂ ਗਲਤ ਹਰਕਤਾਂ ਕਰਕੇ ਮੈਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ।

ਮੈਂ ਇਸ ਤੋਂ ਕੋਈ ਰਾਜਨੀਤਕ ਫਾਇਦਾ ਨਹੀਂ ਚਾਹੁੰਦਾ। ਮੈਂ ਸਿਰਫ਼ ਇਹ ਚਾਹੁੰਦਾ ਹਾਂ ਕਿ ਰਿਸ਼ਵਤਖੋਰੀ ਅਤੇ ਦਲਾਲੀ ਦਾ ਸਿਸਟਮ ਬੰਦ ਹੋਵੇ, ਚਾਹੇ ਉਹ ਕਿਸੇ ਦਾ ਵੀ ਹੋਵੇ, ਅਤੇ ਸਰਕਾਰੀ ਬਿਲਡਿੰਗਾਂ ਵਿੱਚੋਂ ਦਲਾਲਾਂ ਨੂੰ ਬਾਹਰ ਕੱਢਿਆ ਜਾਵੇ।

ਕੀ ਇਹੀ ਹੈ ਤੁਹਾਡੀ “ਜ਼ੀਰੋ ਟੋਲਰੇਂਸ ਪਾਲਸੀ”?
ਜਾਂ ਫਿਰ ਇਹ ਸਿਰਫ਼ ਇਸ਼ਤਿਹਾਰਾਂ ਅਤੇ ਭਾਸ਼ਣਾਂ ਤੱਕ ਹੀ ਸੀਮਿਤ ਹੈ?

ਪੰਜਾਬ ਦੇ ਲੋਕ ਹੁਣ ਨਾਰੇ ਨਹੀਂ, ਕਾਰਵਾਈ ਦੇਖਣਾ ਚਾਹੁੰਦੇ ਹਨ। 🙏

Address

Sector 78 Mohali, Near Sohana Village
Chandigarh
140308

Alerts

Be the first to know and let us send you an email when G Travels posts news and promotions. Your email address will not be used for any other purpose, and you can unsubscribe at any time.

Shortcuts

Share

Category