Its All Rounder Vlogger

Its All Rounder Vlogger Welcome to my channel.

18/06/2026

ਨਾਰਕੰਡਾ ਤੋਂ ਸਾਂਗਲਾ ਤੱਕ ਸਫ਼ਰ dangerous view of Kinnaur gateway

15/06/2026

ਸ਼ਿਮਲਾ ਨਾਰਕੰਡਾ ਇਲਾਕੇ ਦੀ ਸੱਭ ਤੋਂ ਉਂਚੀ ਚੋਟੀ Highest peak of Shimla Narkanda region

13/06/2026

ਪੱਥਰਾਂ ਨਾਲ ਬਣਿਆ ਸ਼ਿਵ ਮੰਦਿਰ
Chandigarh to Narkanda bike trip

07/06/2026

ਮੁੱਲਾਂਪੁਰ ਕ੍ਰਿਕਟ ਸਟੇਡੀਅਮ ਵਿੱਚ ਇੰਡੀਆ vs ਅਫਗਾਨਿਸਤਾਨ ਟੈਸਟ ਮੈਚ ਦੇਖਣ ਗਏ

01/06/2026

ਬੱਸ ਅੱਡਾ ਸੈਕਟਰ 17 ਚੰਡੀਗੜ੍ਹ

16/05/2026

ਜ਼ੀਰਕਪੁਰ ਦੇ ਕੋਲ 10ਵੇ ਗੁਰੂ ਸਾਹਿਬ ਦੇ ਇਤਿਹਾਸਕ ਸਥਾਨ | Historical Gurudwaras Near Zirakpur

12/05/2026

ਜ਼ੀਰਕਪੁਰ ਮੋਹਾਲੀ ਦੇ ਨੇੜੇ ਦੇ ਗੁਰੂਦਵਾਰਾ ਸਾਹਿਬ gurudwara sahib near Zirakpur Mohali Punjab

*ਆਓ ਕੁਦਰਤ ਦੀ ਗੋਦ ਵਿੱਚ ਸਕੂਨ ਦੇ ਪਲ ਮਾਣਨ ਲਈ ਅਤੇ ਹਿਮਾਚਲ, ਉੱਤਰਾਖੰਡ ਤੇ ਕਸ਼ਮੀਰ ਦੇ ਖੂਬਸੂਰਤ ਟ੍ਰੈਕ ਕਰਨ ਲਈ ਅਤੇ ਮੈਗਜ਼ੀਨ ਚ ਨਵੇਂ ਨਵੇਂ ਸ...
28/04/2026

*ਆਓ ਕੁਦਰਤ ਦੀ ਗੋਦ ਵਿੱਚ ਸਕੂਨ ਦੇ ਪਲ ਮਾਣਨ ਲਈ ਅਤੇ ਹਿਮਾਚਲ, ਉੱਤਰਾਖੰਡ ਤੇ ਕਸ਼ਮੀਰ ਦੇ ਖੂਬਸੂਰਤ ਟ੍ਰੈਕ ਕਰਨ ਲਈ ਅਤੇ ਮੈਗਜ਼ੀਨ ਚ ਨਵੇਂ ਨਵੇਂ ਸਫ਼ਰਾਂ ਦੀਆਂ ਕਹਾਣੀਆਂ ਪੜ੍ਹਨ ਲਈ ਘੁਮੱਕੜਨਾਮਾ ਦੇ ਮੈਂਬਰ ਬਣੀਏਂ*

ਦੋਸਤੋ ਘੁਮੱਕੜਨਾਮਾ ਪੰਜਾਬ ਦਾ ਇੱਕ ਅਜਿਹਾ ਗਰੁੱਪ ਹੈ, ਜੋ ਨਿਰਸੁਆਰਥ ਅਣਗਿਣਤ ਲੋਕਾਂ ਨੂੰ ਟ੍ਰੈਕਿੰਗ ਤੇ ਕੈਂਪਿੰਗ ਵਰਗੀਆਂ ਅਡਵੈਂਚਰ ਗਤੀਵਿਧੀਆਂ ਨਾਲ ਜੋੜ ਰਿਹਾ ਹੈ ਅਤੇ ਵੱਖ ਵੱਖ ਘੁਮੱਕੜ ਲੇਖਕਾਂ ਦੇ ਸਫ਼ਰਾਂ ਦੀਆਂ ਕਹਾਣੀਆਂ ਨੂੰ ਇਕੱਠਾ ਕਰਕੇ ਮੈਗਜ਼ੀਨ ਦੇ ਰੂਪ ਵਿੱਚ ਛਾਪਣ ਦਾ ਕੰਮ ਕਰ ਰਿਹਾ ਹੈ।ਇਸਤੋਂ ਇਲਾਵਾ ਹਰ ਸਾਲ ਘੁਮੱਕੜ ਮਿਲਣੀਆਂ ਕਰਵਾ ਕੇ ਪੰਜਾਬ ਭਰ ਦੇ ਘੁਮੱਕੜਾਂ ਨੂੰ ਇੱਕ ਸੂਤਰ ਪ੍ਰੋਣ ਦਾ ਕਾਰਜ ਵੀ ਕਰ ਰਿਹਾ ਹੈ।
ਆਉਂਦੇ ਦਿਨਾਂ ਚ ਅਸੀਂ ਗਰੁੱਪ ਵੱਲੋਂ ਕਈ ਸਾਰੇ ਟ੍ਰੈਕ ਕਰਵਾਉਣ ਜਾ ਰਹੇ ਹਾਂ। ਜੇਕਰ ਤੁਸੀਂ ਸ਼ਹਿਰੀ ਮਾਹੌਲ ਤੋਂ ਦੂਰ ਸ਼ਾਂਤੀ, ਤਾਜ਼ੀ ਹਵਾ ਅਤੇ ਪਹਾੜਾਂ ਦੀ ਖੂਬਸੂਰਤੀ ਦਾ ਅਨੰਦ ਲੈਣਾ ਚਾਹੁੰਦੇ ਹੋ ਤਾਂ ਟ੍ਰੈਕਿੰਗ ਹੀ ਇਸਦਾ ਸਭ ਤੋਂ ਵਧੀਆ ਜ਼ਰੀਆ ਹੈ। ਹਰੇ-ਭਰੇ ਜੰਗਲ, ਪਹਾੜੀ ਰਸਤੇ, ਪੰਛੀਆਂ ਦੀਆਂ ਆਵਾਜ਼ਾਂ, ਠੰਡੀ ਸੀਤਲ ਹਵਾ ਅਤੇ ਬਿਲਕੁਲ ਸਾਹਮਣੇ ਬਰਫ ਲੱਦੀਆਂ ਪਰਬਤੀ ਚੋਟੀਆਂ ਦੇ ਨਜ਼ਾਰੇ ਸਭ ਤੋਂ ਨੇੜਿਉਂ ਟ੍ਰੈਕਿੰਗ ਰਾਹੀਂ ਮਾਣੇ ਜਾ ਸਕਦੇ ਨੇ। ਜਦ ਤੁਸੀਂ ਬਰਫ਼ਾਂ ਲੱਦੀਆਂ ਚੋਟੀਆਂ ਦੇ ਸਨਮੁੱਖ ਬੈਠਕੇ ਧੂਣੀ ਦੁਆਲੇ ਅੱਗ ਸੇਕਦੇ ਹੋ ਤੇ ਗੀਤਾਂ, ਕਵਿਤਾਵਾਂ, ਸ਼ੇਅਰੋ ਸ਼ਾਇਰੀ ਅਤੇ ਇੱਕ ਦੂਜੇ ਨਾਲ ਹਾਸੇ ਠੱਠੇ ਕਰਦੇ ਹੋ ਤਾਂ ਇਹ ਤੁਹਾਡੀ ਜ਼ਿੰਦਗੀ ਏ ਦੇ ਸਭ ਤੋਂ ਅਭੁੱਲ ਤੇ ਅਨਮੋਲ ਪਲ ਹੁੰਦੇ ਨੇ।
ਜੇ ਤੁਸੀਂ ਕੁਦਰਤ ਦੀ ਬੁੱਕਲ ਵਿੱਚ ਕੁਝ ਖਾਸ ਪਲ ਬਿਤਾਉਣਾ ਚਾਹੁੰਦੇ ਹੋ ਅਤੇ ਨੇਚਰ ਫੋਟੋਗ੍ਰਾਫੀ ਦੇ ਸ਼ੌਕੀਨ ਹੋ ਤਾਂ ਟ੍ਰੈਕਿੰਗ ਤੁਹਾਡੇ ਵਾਸਤੇ ਇੱਕ ਬਿਹਤਰੀਨ ਆਪਸ਼ਨ ਹੈ। ਦੋਸਤਾਂ ਜਾਂ ਪਰਿਵਾਰ ਨਾਲ ਟ੍ਰੈਕਿੰਗ ਤੇ ਜਾਣਾਂ ਹੋਰ ਵੀ ਆਨੰਦਮਈ ਅਤੇ ਇੱਕ ਯਾਦਗਾਰੀ ਤਜਰਬਾ ਬਣ ਜਾਂਦਾ ਏ। ਇਸਤੋਂ ਵੀ ਵੱਡੀ ਗੱਲ ਜੇਕਰ ਤੁਸੀਂ ਪੰਜਾਬ ਦੇ ਸਭ ਤੋਂ ਵੱਡੇ ਘੁਮੱਕੜਾਂ ਦੇ ਗਰੁੱਪ ਨਾਲ ਜਾ ਰਹੇ ਹੋਵੋਂ ਤਾਂ ਫੇਰ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਏ। ਮਾਵਾਂ, ਭੈਣਾਂ, ਬੇਟੀਆਂ, ਨੌਜਵਾਨ ਤੇ ਬਜ਼ੁਰਗ ਸਭ ਘੁਮੱਕੜਨਾਮਾ ਦੇ ਮੈਂਬਰ ਹਨ ਅਤੇ ਸਮੇਂ ਸਮੇਂ ਸਾਡੇ ਨਾਲ ਟ੍ਰੈਕਿੰਗ ਕਰਦੇ ਰਹਿੰਦੇ ਹਨ। ਕੁੜੀਆਂ ਬੇਝਿਜਕ ਸਾਡੇ ਨਾਲ ਟ੍ਰੈਕ ਕਰਦੀਆਂ ਹਨ ਅਤੇ ਘੁਮੱਕੜ ਮਿਲਣੀਆਂ ਦਾ ਹਿੱਸਾ ਬਣਦੀਆਂ ਹਨ।
ਅਸੀਂ ਸਾਰੇ ਇੱਕ ਪਰਿਵਾਰ ਵਾਂਗ ਵਿਚਰਦੇ ਹਾਂ ਤੇ ਹਰ ਟ੍ਰੈਕ ਦੌਰਾਨ ਕੁਦਰਤੀ ਸੁੰਦਰਤਾ ਅਤੇ ਇੱਕ ਦੂਜੇ ਦੇ ਸਾਥ ਦਾ ਪੂਰਾ ਆਨੰਦ ਮਾਣਦੇ ਹਾਂ। ਵਣ ਵਣ ਦੀ ਇਕੱਠੀ ਹੋਈ ਲੱਕੜੀ ਇੱਕ ਦੂਏ ਨਾਲ ਆਪੋ ਆਪਣੇ ਸਫ਼ਰਾਂ ਦੇ ਤਜ਼ਰਬੇ ਸਾਂਝੇ ਕਰਦੀ ਹੈ। ਘੁਮੱਕੜਾਂ ਵਿਚਕਾਰ ਮੋਹ ਦੀਆਂ ਤੰਦਾਂ ਹੋਰ ਪੀਡੀਆਂ ਹੁੰਦੀਆਂ ਨੇ। ਸੋ ਟ੍ਰੈਕਿੰਗ ਦੇ ਸ਼ੌਕੀਨ ਦੋਸਤੋ ਜੇਕਰ ਤੁਸੀਂ ਰੁਝੇਵਿਆਂ ਭਰੀ ਜ਼ਿੰਦਗੀ ਚੋਂ ਕੁਝ ਪਲ ਚੁਰਾ ਕੇ ਪੰਜਾਬ ਦੇ ਸਭ ਤੋਂ ਵੱਡੇ ਘੁਮੱਕੜਾਂ ਦੇ ਟੋਲੇ ਘੁਮੱਕੜਨਾਮਾ ਨਾਲ ਟ੍ਰੈਕ ਕਰਨ ਦੇ ਸੁਨਹਿਰੀ ਮੌਕਿਆਂ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਘੁਮੱਕੜਨਾਮਾ ਦੇ ਮੈਂਬਰ ਬਣੋ।

ਜੋ ਵੀ ਸਾਥੀ ਇਸ ਸਾਲ ਸਾਡੇ ਨਾਲ ਕਰੇਰੀ ਲੇਕ, ਬਲੈਣੀ ਪਾਸ, ਕਸ਼ਮੀਰ ਗ੍ਰੇਟ ਲੇਕਸ, ਹਮਟਾ ਪਾਸ, ਸਾਰ ਪਾਸ, ਰੂਪਿਨ ਪਾਸ, ਬੁਰਾਨ ਪਾਸ ਵਰਗੇ ਟ੍ਰੈਕਾਂ ਤੇ ਜਾਣ ਦੇ ਚਾਹਵਾਨ ਹਨ, ਉਹ ਹੁਣੇ ਘੁਮੱਕੜਨਾਮਾ ਦੀ ਮੈਂਬਰਸ਼ਿਪ ਲੈ ਸਕਦੇ ਹਨ।ਮੈਂਬਰਸ਼ਿਪ ਫੀਸ ਸਿਰਫ਼ 300 ਰੁਪਏ ਸਲਾਨਾ ਹੈ। ਇਹ ਫੀਸ ਅਸੀਂ ਕੋਈ ਕਮਾਈ ਲਈ ਨਹੀਂ ਰੱਖੀ ਸਗੋਂ ਸਾਡੇ ਮੈਗਜ਼ੀਨ ਨੂੰ ਹੋਰ ਵਧੀਆ ਬਣਾਉਣ ਲਈ ਤੇ ਵੱਧ ਤੋਂ ਵੱਧ ਹੱਥਾਂ ਚ ਪਹੁੰਚਾਉਣ ਲਈ ਰੱਖੀ ਹੈ। ਇਸ 300 ਰੁਪਏ ਵਿੱਚ ਤੁਹਾਨੂੰ ਡਾਕ ਖਰਚ ਸਮੇਤ 250 ਰੁਪਏ ਦਾ ਘੁਮੱਕੜਨਾਮਾ ਮੈਗਜ਼ੀਨ + ਗਰੁੱਪ ਦੇ ਸਟਿੱਕਰ + ਗਰੁੱਪ ਦੀ ਚਾਬੀ ਵਾਲੀ ਰਿੰਗ ਵੀ ਫ੍ਰੀ ਮਿਲੇਗੀ। ਇਸਤੋਂ ਇਲਾਵਾ ਤੁਸੀਂ ਸਾਡੇ ਕਿਸੇ ਵੀ ਟ੍ਰੈਕ ਦਾ ਹਿੱਸਾ ਬਣ ਸਕਦੇ ਓਂ ਤੇ ਘੁਮੱਕੜ ਮਿਲਣੀਆਂ ਚ ਸ਼ਾਮਲ ਹੋ ਸਕਦੇ ਹੋ ਜਾਂ ਗਰੁੱਪ ਰਾਈਡ ਦਾ ਹਿੱਸਾ ਵੀ ਬਣ ਸਕਦੇ ਹੋ। ਮੈਂਬਰਸ਼ਿਪ ਬਾਰੇ ਬਾਕੀ ਜਾਣਕਾਰੀ ਗੂਗਲ ਫਾਰਮ ਚ ਵੀ ਲਿਖੀ ਹੋਈ ਹੈ। ਇਸਤੋਂ ਇਲਾਵਾ ਤੁਸੀਂ 95018-62600 ਜਾਂ 84270-95100 ਇਹਨਾਂ ਨੰਬਰਾਂ ਤੇ ਵਟਸ ਐਪ ਮੈਸਜ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ।

ਨੋਟ -- ਮੈਂਬਰਸ਼ਿਪ ਲੈਣ ਲਈ ਗੂਗਲ ਫਾਰਮ ਦਾ ਲਿੰਕ ਹੇਠਾਂ ਦਿੱਤਾ ਹੈ 👇🏼

https://forms.gle/yJmZHknumjdKjJBw9

13/04/2026

ਵਿਸਾਖੀ ਕਰਕੇ CP67 ਮਾਲ ਵਿੱਚ ਰੌਣਕਾਂ Biggest Baisakhi Festival at CP67

20/02/2026

ਗੁਲਾਬ ਮੇਲਾ ਚੰਡੀਗੜ੍ਹ 2026 | Rose festival Chandigarh 2026

Address

Mohali

Website

Alerts

Be the first to know and let us send you an email when Its All Rounder Vlogger posts news and promotions. Your email address will not be used for any other purpose, and you can unsubscribe at any time.

Share

Category