09/10/2020
*ਗੁ ਸ਼੍ਰੀ ਚੋਲਾ ਸਾਹਿਬ, ਡੇਰਾ ਬਾਬਾ ਨਾਨਕ ਜੀ ਦਾ ਇਤਿਹਾਸ* ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾ ਦੇ ਪਹਿਲੇ ਗੁਰੂ ਜੀ ਨੇ ਜਦੋ ਚੌਥੀ ਉਦਾਸੀ ਸਮੇ ੧੫੧੯ ਈਸਵੀ ਵਿਚ ਅਰਬ ਦੇਸ਼ ਚ ਗਏ ਉਥੋ ਦੇ ਅਰਬ ਦੇਸ਼ ਦੇ ਲਾਜਵਰਦ ਬਾਦਸ਼ਾਹ ਨੂੰ ਖਬਰ ਹੋਈ ਤਾਂ ਗੁਰੂ ਸਾਹਿਬ ਨੂੰ ਆਪਣੇ ਦਰਬਾਰ ਚ ਬੁਲਾਇਆ ਗਿਆ । ਤੇ ਗੁਰੂ ਸਾਹਿਬ ਜੀ ਦੀ ਵਿਚਾਰ ਸੁਣ ਕੇ ਉਸ ਲਾਜਵਰਦ ਬਾਦਸ਼ਾਹ ਨੇ ਸੋਚਿਆ ਕਿ ਇਹ ਕਰਾਮਾਤੀ ਚੋਲਾ ਇਹਨਾਂ ਨੂੰ ਪਹਿਣਾ ਦਿੱਤਾ ਜਾਵੇ ਤਾਂ ਹਿੰਦੂ ਫਕੀਰ ਸਾਡੇ ਲਈ ਕਾਫੀ ਲਾਹੇਵੰਦ ਹੋਵੇਗਾ ਇਹ ਚੋਲਾ ਗੁਰੂ ਨਾਨਕ ਸਾਹਿਬ ਜੀ ਨੂੰ ਭੇਂਟ ਕੀਤਾ ਗਿਆ ਗੁਰੂ ਸਾਹਿਬ ਜੀ ਨੇ ਕਿਹਾ ਅਗਰ ਤੁਸੀ ਦੇਣਾ ਚਹੁੰਦੇ ਹੋ ਤਾਂ ਤੁਸੀਂ ਆਪ ਪਹਿਣਾ ਦੇਵੋ ਤੇ ਇਹ ਚੋਲਾ ਗੁਰੂ ਸਾਹਿਬ ਜੀ ਨੂੰ ਉਹਨਾ ਨੇ ਪਹਿਣਾ ਦਿੱਤਾ ਅਤੇ ਬਾਬਾ ਜੀ ਉਪਰ ਚੋਲੇ ਦਾ ਕੋਈ ਵੀ ਕਿਸੇ ਤਰਾਂ ਦਾ ਬੁਰਾ ਅਸਰ ( ਧਰਮ-ਪਰਿਵਰਤਨ) ਨਹੀ ਹੋਇਆ ਫਿਰ ਕੁਝ ਸਮੇਂ ਬਾਅਦ ਲਾਜਵਰਦ ਬਾਦਸ਼ਾਹ ਨੇ ਕਿਹਾ ਕਿ ਤੁਸੀ ਚੋਲਾ ਉਤਾਰ ਦੇਵੋ ਫਿਰ ਗੁਰੂ ਸਾਹਿਬ ਜੀ ਕਹਿਣ ਲਗੇ ਤੁਸੀ ਪਹਿਣਾਇਆ ਏ ਤੁਸੀ ਹੀ ਉਤਾਰ ਲਵੋ । ਜਦੋ ਚੋਲਾ ਸਾਹਿਬ ਉਤਾਰਣ ਲਗੇ ਤਾ ਸਰੀਰ ਇਹ ਚੋਲਾ ਗੁਰੂ ਜੀ ਦਾ ਹਿੱਸਾ ਬਣ ਗਿਆ ਤੇ ਸਰੀਰ ਨਾਲ ਚਿਪਕ ਗਿਆ ਬਾਦਸ਼ਾਹ ਹੈਰਾਨ ਹੋ ਗਿਆ ਤੇ ਵਜ਼ੀਰ ਨੂੰ ਹੁਕਮ ਕੀਤਾ ਕਿ ਇਸ ਨੂੰ ਕੁਝ ਤਕਲੀਫ ਦੇਵੋ ਆਪ ਹੀ ਉਤਾਰ ਦੇਵੇਗਾ ਗੁਰੂ ਸਾਹਿਬ ਜੀ ਨੂੰ ਤਸੀਹੇ ਦਿਤੇ ਗਏ ਪਰ ਗੁਰੂ ਸਾਹਿਬ ਜੀ ਨੂੰ ਕੋਈ ਨੁਕਸਾਨ ਨਾ ਪੁੱਜਾ ਆਖਿਰ ਕਾਰ ਗੁਰੂ ਜੀ ਦੇ ਕੋਤਕ ਵੇਖ ਕੇ ਬਾਦਸ਼ਾਹ ਨੂੰ ਗੁਰੂ ਜੀ ਦੇ ਚਰਨੀ ਡਿਗਣਾ ਪਿਆ ਫਿਰ ਗੁਰੂ ਜੀ ਚੌਥੀ ਉਦਾਸੀ ਸਮਾਪਤ ਕਰਕੇ ਕਰਤਾਰ ਸਾਹਿਬ ਡੇਰਾ ਬਾਬਾ ਨਾਨਕ ਪੁੱਜੇ ਅਤੇ ਉਦਾਸੀ ਬਾਣਾ ਉਤਾਰ ਕੇ ਸੰਸਾਰੀ ਕਪੜੇ ਪਹਿਣ ਲਏ ਫਿਰ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦਿਤੀ ਤੇ ਉਦਾਸੀ ਲਿਬਾਸ ਗੁਰੂ ਗੱਦੀ ਸਮੇ ਭੇਂਟ ਕਰ ਦਿਤਾ ਗਿਆ ਇਸੇ ਤਰਾਂ ਪੰਜ ਪਾਤਸ਼ਾਹੀਆ ਤਕ ਚੋਲਾ ਸਾਹਿਬ ਗੁਰੂ ਗੱਦੀ ਸਮੇ ਭੇਟ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਇਕ ਸਿੱਖ ਭਾਈ ਤੋਤਾ ਰਾਮ ਜੀ ਬੱਲਖ ਬੁਖਾਰੇ ਦਾ ਰਹਿਣ ਵਾਲਾ ਸੀ ਤੋਤਾ ਰਾਮ ਦੇ ਸੇਵਾ ਕਰਦਿਆਂ ਪੈਰ ਤੇ ਕਹੀ ਲੱਗ ਗਈ ਪਰ ਸੇਵਾ ਤੋ ਨਾ ਹਟਿਆ ਕਿਸੇ ਹੋਰ ਸਿੱਖ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਕਿ ਇਕ ਸਿੱਖ ਦੇ ਪੈਰ ਤੇ ਕਹੀ ਲੱਗੀ ਹੈ ਪਰ ਸੇਵਾ ਤੋ ਨਹੀ ਹੱਟ ਰਿਹਾ ਗੁਰੂ ਸਾਹਿਬ ਜੀ ਨੇ ਤੋਤਾ ਰਾਮ ਨੂੰ ਬੁਲਾਇਆ ਤੇ ਕਿਹਾ ਤੇਰੀ ਸੇਵਾ ਕਬੂਲ ਹੋਈ ਸਿੱਖਾ ਗੁਰੂ ਘਰ ਤੋ ਕੁਝ ਮੰਗ ਲੋ ਭਾਈ ਤੋਤਾ ਰਾਮ ਨੇ ਕਿਹਾ ਤੁਹਾਡੀ ਬਹੁਤ ਕ੍ਰਿਪਾ ਹੈ ਧੀਆਂ ਪੁਤਰ ਸੁਖ ਸ਼ਾਤੀ ਧੰਨ ਦੌਲਤ ਹੈ ਪਰ ਮੇਰਾ ਇਲਾਕਾ ਤੁਹਾਡੀ ਸਿੱਖੀ ਤੋ ਰਹਿਤ ਹੈ ਬਖਸ਼ਿਸ਼ ਕਰੋ ਗੁਰੂ ਸਾਹਿਬ ਜੀ ਨੇ ਸ੍ਰੀ ਚੋਲਾ ਸਾਹਿਬ ਭਾਈ ਤੋਤਾ ਰਾਮ ਜੀ ਨੂੰ ਦਿੱਤਾ ਤੇ ਤੋਤਾ ਰਾਮ ਆਪਣੇ ਸ਼ਹਿਰ ਲੈ ਗਏ ਜਿਨਾ ਚਿਰ ਸਮਾਂ ਰਿਹਾ ਉਹ ਸੇਵਾ ਕਰਦੇ ਰਹੇ ਤੋਤਾ ਰਾਮ ਜੀ ਨੇ ਆਪਣੇ ਆਖੀਰਲੇ ਸਮੇ ਉਹਨਾ ਨੇ ਇਹ ਚੋਲਾ ਇਕ ਗੁਫਾ ਵਿਚ ਰੱਖ ਦਿੱਤਾ ਅਤੇ ਅਰਦਾਸ ਬੇਨਤੀ ਕੀਤੀ ਮਹਾਰਾਜ ਤੁਸੀ ਜਿਸ ਨੂੰ ਹੁਕਮ ਕਰੋਗੇ ਉਹੀ ਚੋਲਾ ਇਥੋਂ ਲੈ ਕੇ ਜਾਏਗਾ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 9 ਵੀ: ਪੀੜੀ ਵਿਚੋ ਅੰਸ਼ ਬੰਸ ਬਾਬਾ ਕਾਬਲੀ ਮੱਲ ਜੀ ਨੂੰ ਭਾਖਿਆ (ਸੁਪਨਾ) ਆਇਆ ਤੇ ਫਿਰ ਬਾਬਾ ਕਾਬਲੀ ਮੱਲ ਜੀ ਉਸ ਅਸਥਾਨ ਤੇ ਗਏ ਤੇ ਚੋਲਾ ਸਾਹਿਬ ਲੈ ਕੇ ਆਏ ਅਤੇ ਅੱਜ ਦੇ ਸਮੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ੧੭ ਵੰਸ਼ਜ ਬਾਬਾ ਜਗਦੀਪ ਸਿੰਘ ਜੀ ਬੇਦੀ ਸਾਹਿਬ ਸੇਵਾ ਨਿਭਾ ਰਹੇ ਹਨ ਇਹ ਗੁ: ਸ਼੍ਰੀ ਚੋਲਾ ਸਾਹਿਬ *ਡੇਰਾ ਬਾਬਾ ਨਾਨਕ* ਜ਼ਿਲਾ ਗੁਰਦਾਸਪੁਰ ਪੰਜਾਬ ਵਿਚ ਹੈ ਜਿਥੇ ਲੱਖਾ ਦੀ ਤਾਦਾਤ ਵਿਚ ਹਰ ਸਾਲ ਮਾਰਚ ਵਿਚ ਮੇਲੇ ਵਜੋ ਮਨਾਇਆ ਜਾਦਾ ਹੈ ਤੇ *ਸ਼੍ਰੀ ਅਖੰਡ ਪਾਠ ਸਾਹਿਬ* ਕਰਵਾਏ ਜਾਦੇ ਹਨ ।